ਬਠਿੰਡਾ -(ਮਨਦੀਪ ਕੌਰ)- ਬਠਿੰਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ। ਜਿੱਥੇ ਇੱਕ ਮਹਿਲਾ ਕਾਂਸਟੇਬਲ ਨੂੰ 17 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਬਠਿੰਡਾ ਪੁਲਿਸ ਨੇ ਬਾਦਲ ਰੋੜ ਉੱਤੇ ਨਾਕਾ ਲਗਾਇਆ ਹੋਇਆ ਸੀ । ਉੱਥੇ ਖੜੀ ਪੁਲਿਸ ਨੇ ਬਾਦਲ ਰੋਡ ਉੱਤੇ ਬ੍ਰਿਜ ਕੋਲ ਨਾਕਾ ਲਗਾਇਆ ਹੋਇਆ ਸੀ। ਉਹਨਾਂ ਨੂੰ ਉਹਦੀ ਇੱਕ ਕਾਲੀ ਥਾਰ ਦਿਸੀ । ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ । ਜਦੋਂ ਉਸ ਕਾਲੀ ਥਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 17.7 ਗ੍ਰਾਮ ਹੈਰੋਇਨ ਬਰਾਮਦ ਹੋਈ।
ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਡਿਪਾਰਟਮੈਂਟ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਸਪੈਸ਼ਲ ਨਾਕਾ ਲਗਾਇਆ ਗਿਆ ਸੀ। ਜਿਸ ਵਿੱਚ ਸ਼ੱਕੀ ਹਾਲਤ ਦੇ ਵਿੱਚ ਮੁਲਾਜ਼ਮਾਂ ਨੇ ਥਾਰ ਗੱਡੀ ਦੀ ਤਲਾਸ਼ੀ ਲਈ ਤੇ ਜਿਸ ਵਿੱਚੋਂ ਹੀਰੋਇਨ ਬਰਾਮਦ ਹੋਈ। ਮਹਿਲਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਕੁਛ ਤਾਸ਼ ਦੇ ਦੌਰਾਨ ਮਹਿਲਾ ਨੇ ਦੱਸਿਆ ਕਿ ਉਹ ਇੱਕ ਮਹਿਲਾ ਕਾਂਸਟੇਬਲ ਹੈ। ਮਹਿਲਾ ਕਾਂਸਟੇਬਲ ਨੇ ਆਪਣਾ ਨਾਮ ਅਮਨਦੀਪ ਕੌਰ ਵਾਸੀ ਚੱਕ ਫਤਿਹ ਸਿੰਘ ਦੱਸਿਆ ਹੈ। ਇਹ ਮਹਿਲਾ ਕਾਂਸਟੇਬਲ ਮਾਨਸਾ ਜ਼ਿਲ੍ਹੇ ਵਿੱਚ ਤੈਨਾਤ ਹੈ। ਪਰ ਮੌਜੂਦਾ ਸਮੇਂ ਇਹ ਬਠਿੰਡਾ ਪੁਲਿਸ ਲਾਈਨ ਵਿੱਚ ਕੰਮ ਕਰ ਰਹੀ ਹੈ। ਮਹਿਲਾ ਕਾਂਸਟੇਬਲ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।