ਪੰਜਾਬ -(ਮਨਦੀਪ ਕੌਰ )- ਯੂ ਪੀ ਦੇ ਮਥੁਰਾ ਵਿੱਚ ਪੰਜਾਬ ਦੇ ਦਵਿਆਂਗ ਕ੍ਰਿਕਟਰ ਖਿਡਾਰੀ ਵਿਕਰਮ ਸਿੰਘ ਦੀ ਦਰਦਨਾਕ ਮੌਤ ਹੋ ਗਈ । ਉਹ ਛੱਤੀਸਗੜ੍ਹ ਦੀ ਐਕਸਪ੍ਰੈਸ ਦੇ ਵਿੱਚ ਸਵਾਰ ਸੀ। ਉਹ 5 ਜੂਨ ਨੂੰ ਗਵਾਲੀਅਰ ਵਿੱਚ ਹੋਣ ਵਾਲੇ ਨੈਸ਼ਨਲ ਵ੍ਹੀਲਚੇਅਰ ਕ੍ਰਿਕਟਰ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਜਾ ਰਹੇ ਸਨ। ਵਿਕਰਮ ਸਿੰਘ ਸਵੇਰੇ 4 ਵਜੇ ਨਿਜ਼ਾਮੁਦੀਨ ਸਟੇਸ਼ਨ ਤੋਂ ਟ੍ਰੇਨ ਵਿੱਚ ਸਵਾਰ ਹੋਏ। ਇਸ ਤੋਂ ਬਾਅਦ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ। ਵਿਕਰਮ ਸਿੰਘ ਦੇ ਸਾਥੀ ਖਿਡਾਰੀਆਂ ਨੇ ਰੇਲਵੇ ਹੈਲਪਲਾਈਨ ਤੋਂ ਮਦਦ ਵੀ ਮੰਗੀ ਪਰ ਮਥੁਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਖੜੀ ਰਹੀ। ਜਿਸ ਕਾਰਨ ਅੰਤ ਵਿੱਚ ਉਹਨ੍ਾਂ ਦੀ ਜਾਨ ਚਲੀ ਗਈ।
ਵਿਕਰਮ ਸਿੰਘ ਦੇ ਸਾਥੀਆਂ ਨੇ ਦਾਅਵਾ ਕੀਤਾ ਹੈ ਕਿ ਰੇਲਵੇ ਕੰਟਰੋਲ ਰੂਮ ਨੂੰ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਵੀ ਤਿੰਨ ਘੰਟੇ ਵਿਕਰਮ ਸਿੰਘ ਨੂੰ ਮੁਢਲੀ ਸਹਾਇਤਾ ਨਹੀਂ ਦਿੱਤੀ ਗਈ। ਜਿਸ ਕਾਰਨ ਉਨਾਂ ਦੀ ਜਾਨ ਚਲੀ ਗਈ । ਵਿਕਰਮ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਆਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।