ਜਲੰਧਰ -(ਮਨਦੀਪ ਕੌਰ )–st . ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੇ ਨਾਮ ਨਾਲ ਧੋਖਾ ਧੜੀ ਦਾ ਮਾਮਲਾ ਸਾਮਣੇ ਆਇਆ ਹੈ I ਜਿਕਰਯੋਗ ਹੈ ਕੇ ਅਨਿਲ ਚੋਪੜਾ ਦੇ ਨੰਬਰ ਨੂੰ ਹੈਕ ਕਰ ਕੇ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ I ਦਰਅਸਲ ਪਤਰਕਾਰ ਅਦਿਤ੍ਯ ਨੂੰ ਅਨਿਲ ਚੋਪੜਾ ਦੇ ਨੰਬਰ ਉੱਤੋਂ ਇਕ ਵਹਟਸ ਐਪ ਮੈਸਜ ਆਉਂਦਾ ਹੈ I ਜਿਸ ਵਿਚ ਮਦਦ ਕਰਨ ਦੀ ਮੰਗ ਕੀਤੀ ਜਾਂਦੀ ਹੈ I ਜਦੋ ਪਤਰਕਾਰ ਵਲੋਂ ਪੁੱਛ ਜਾਂਦਾ ਹੈ ਕੇ ਤੁਸੀਂ ਕੌਣ ਹੋ ਅਤੇ ਮੈਂ ਕਿਸ ਤਰਾ ਨਾਲ ਤੁਹਾਡੀ ਮਦਦ ਕਰ ਸਕਦਾ ਹਾਂ I
ਤਾ ਮੈਸਜ ਦਾ ਜਵਾਬ ਆਉਂਦਾ ਹੈ ਕੇ ਓਹਨਾ ਨੂੰ 40000 ਰੁਪਏ ਦੀ ਜ਼ਰੂਰਤ ਹੈ I ਇਹ ਪੈਸੇ ਓਹਨਾ ਦੇ ਅਕਾਊਂਟ ਵਿਚ ਪਾ ਦਿਤੇ ਜਾਣ I ਓਹਨਾ ਦਾ UPI ਕੰਮ ਨਹੀਂ ਕਰ ਰਿਹਾI ਅਤੇ ਉਹ 2 ਘੰਟੇ ਵਿਚ ਇਹ ਪੈਸੇ ਵਾਪਿਸ ਕਰ ਦੇਣ ਗਏ I ਹਨ ਕਿਹਾ ਕੇ ਓਹਨਾ ਨੂੰ ਅਰਜੇਂਟ ਪੈਸਿਆਂ ਦੀ ਜ਼ਰੂਰਤ ਹੈ I
ਜਦੋ ਇਸ ਬਾਰੇ ਵਿਚ ਪੱਤਰਕਾਰ ਵਲੋਂ ਅਨਿਲ ਚੋਪੜਾ ਜੀ ਨੂੰ ਫੋਨ ਕਰ ਕੇ ਗੱਲ ਬਾਤ ਕੀਤੀ ਜਾਂਦੀ ਹੈ ਤਾ ਪਤਾ ਚਲਦਾ ਹੈ ਕੇ ਓਹਨਾ ਨੇ ਅਜਿਹੀ ਕੋਈ ਡਿਮਾਂਡ ਨਹੀਂ ਕੀਤੀ I ਜਿਸ ਉਪਰੰਤ ਪਤਾ ਲੱਗਾ ਕੇ ਓਹਨਾ ਦਾ ਫੋਨ ਨੰਬਰ ਹੈਕ ਹੋ ਗਿਆ ਹੈ I ਜਿਸ ਤੋਂ ਬਾਅਦ ਫੋਨ ਨੰਬਰ ਹੈਕ ਹੋਣ ਦੀ ਸ਼ਿਕਾਇਤ ਸਾਈਬਰ ਸੈੱਲ ਵਿਚ ਦਿਤੀ ਗਈ ਹੈ I ਓਥੇ ਹੀ ਅਨਿਲ ਚੋਪੜਾ ਜੀ ਦੇ ਬੇਟੇ ਰਾਜਨ ਚੋਪੜਾ ਜੀ ਵਲੋਂ ਫੇਸਬੁੱਕ ਉੱਤੇ ਪੋਸਟ ਪੈ ਗਈ ਹੈ ਜਿਸ ਵਿਚ ਓਹਨਾ ਲਿਖਿਆ ਹੈ ਕੇ ਓਹਨਾ ਦੇ ਪਿਤਾ ਜੀ ਦਾ ਨੰਬਰ ਹੈਕ ਹੋ ਚੁਕਾ ਹੈ I ਤਾ ਅਗਰ ਓਹਨਾ ਦੇ ਪਿਤਾ ਜੀ ਦੇ ਨੰਬਰ ਉੱਤੋਂ ਕੋਈ ਮੱਸਾਂਗੇ ਆਉਂਦਾ ਹੈ ਜਿਸ ਵਿਚ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਤਾ ਉਸ ਦਾ ਜਵਾਬ ਨਾ ਦਿੱਤਾ ਜਾਵੇ I