ਬਿਹਾਰ – ਬਿਹਾਰ ਦੇ ਵਿੱਚ ਇਸ ਸਮੇਂ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਹੋਈਆਂ ਹੀ ਸਨ ਕੇ ਬਿਹਾਰ ਦੇ ਦੀਵਾਨ ਜਿਲੇ ਤੋਂ ਇੱਕ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਏਐਸਆਈ ਨੂੰ ਕੁਝ ਮੁਜਰਮਾਂ ਵੱਲੋਂ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਨ ਅਨਿਰੁੱਧ ਕੁਮਾਰ ਦੇ ਰੂਪ ਵਿਚ ਹੋਈ ਹੈ । ਜੋ ਕਿ ਥਾਣਾ ਦਰੋਂਦਾ ਦੇ ਵਿੱਚ ਤੇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਗਿਆ ਤੇਜ਼ਧਾਰ ਹਥਿਆਰ ਦੇ ਨਾਲ ਗਲਾ ਵੱਢਣ ਤੋਂ ਬਾਅਦ ਅਨਿਰੁੱਧ ਦੀ ਲਾਸ਼ ਨੂੰ ਇੱਕ ਸੁਨਸਾਨ ਜਗ੍ਹਾ ਉੱਤੇ ਸੁੱਟ ਦਿੱਤਾ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਅਨਿਰੁੱਧ ਬੀਤੀ ਰਾਤ ਕਿਸੇ ਕੰਮ ਲਈ ਸਿਵਲ ਕੱਪੜਿਆਂ ਦੇ ਵਿੱਚ ਘਰੋਂ ਬਾਹਰ ਨਿਕਲਿਆ ਸੀ। ਉਸੇ ਦੌਰਾਨ ਮੁਜਰਮਾਂ ਵੱਲੋਂ ਉਸ ਨੂੰ ਫੜ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਅਨਿਰੁੱਧ ਦੀ ਲਾਸ਼ ਨੂੰ ਸੁਨਸਾਨ ਜਗ੍ਹਾ ਤੇ ਸੁੱਟ ਦਿੱਤਾ ਗਿਆ। ਸਵੇਰੇ ਉੱਠ ਕੇ ਜਦੋਂ ਲੋਕਾਂ ਵੱਲੋਂ ਲਾਸ਼ ਨੂੰ ਦੇਖਿਆ ਗਿਆ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਪੁਲਿਸ ਦਾ ਕਹਿਣਾ ਹੈ ਕਿ ਅਨਿਰੁੱਧ ਦਾ ਕਤਲ ਬਹੁਤ ਹੀ ਬੇਰਹਿਮੀ ਅਤੇ ਭਿਆਨਕ ਤਰੀਕੇ ਦੇ ਨਾਲ ਕੀਤਾ ਗਿਆ ਹੈ। ਇਸ ਤੋਂ ਇਹ ਸਾਫ ਸੰਕੇਤ ਮਿਲਦਾ ਹੈ ਕਿ ਆਰੋਪੀਆਂ ਵੱਲੋਂ ਇਸ ਦੀ ਸਾਜਿਸ਼ ਪਹਿਲਾਂ ਤੋਂ ਹੀ ਰਚੀ ਗਈ ਸੀ।
ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪਰ ਇਲਾਕਾ ਨਿਵਾਸੀਆ ਦੇ ਵਿੱਚ ਦਹਿਸ਼ਤ ਦੇ ਮਾਹੌਲ ਦੇ ਨਾਲ ਗੁੱਸਾ ਵੀ ਭਰਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਮੁਲਾਜ਼ਮ ਹੀ ਸੁਰੱਖਿਤ ਨਹੀਂ ਹਨ ਤਾਂ ਆਮ ਲੋਕ ਕਿੱਦਾਂ ਸੁਰੱਖਿਤ ਹੋ ਸਕਦੇ ਹਨ। ਪੁਲਿਸ ਨੇ ਮੁਜਰਮਾਂ ਦੇ ਖਿਲਾਫ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਤੋਂ ਜਲਦੀ ਆਰੋਪੀਆਂ ਨੂੰ ਫੜ ਲਿਆ ਜਾਵੇਗਾ। ਅਤੇ ਉਨ੍ਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।0

