ਕੋਟਕਪੂਰਾ -(ਮਨਦੀਪ ਕੌਰ)- ਵਿਧਾਨ ਸਭਾ ਹਲਕਾ ਕੋਟਕਪੁਰਾ ਦੇ ਅਧੀਨ ਪੈਂਦੇ ਪਿੰਡ ਪੱਕਾ ਨੰਬਰ ਇੱਕ ਦੇ ਨੌਜਵਾਨ ਵੱਲੋਂ ਕਨੇਡਾ ਦੀ ਕਹਿਲਗਿਰੀ ਸ਼ਹਿਰ ਦੇ ਵਿੱਚ ਮਾਨਸਿਕ ਤਨਾਵ ਦੇ ਚਲਦੇ ਹੋਏ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਿਤਕ ਦੀ ਪਹਿਚਾਨ ਆਕਾਸ਼ਦੀਪ ਸਿੰਘ ਉਮਰ 22 ਸਾਲ ਪੁੱਤਰ ਬੋਹੜ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਸਿੰਘ ਕਰੀਬਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ (ਬਰੈਪਟਨ)ਗਿਆ ਸੀ। ਪੜ੍ਹਾਈ ਦੇ ਨਾਲ ਨਾਲ ਵਿਹਲੇ ਸਮੇਂ ਦੇ ਵਿੱਚ ਉਹ ਕੰਮ ਦੀ ਤਲਾਸ਼ ਕਰਦਾ ਰਿਹਾ। ਪਰ ਜਦੋਂ ਲੰਬੇ ਸਮੇਂ ਤੱਕ ਕੰਮ ਨਾ ਮਿਲਿਆ ਤਾਂ ਉਹ ਨਿਰਾਸ਼ ਹੋ ਕੇ ਅੱਜ ਉਸ ਨੇ ਆਪਣੇ ਜੀਵਨ ਲੀਲਾ ਸਮਾਪਤ ਕਰ ਦਿੱਤੀ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਨੇਡਾ ( ਕੈਲਗਿਰੀ )ਦੇ ਵਿੱਚ ਰਹਿ ਰਿਹਾ ਸੀ। ਜਾਣਕਾਰੀ ਦੇ ਮੁਤਾਬਿਕ ਅਰਸ਼ਦੀਪ ਨੇ ਮਾਨਸਿਕ ਤਨਾਵ ਦੇ ਚਲਦਿਆਂ ਆਪਣੇ ਘਰ ਦੇ ਗੈਰਜ ਦੇ ਵਿੱਚ ਫਾਹਾ ਲੈ ਲਿਆ। ਘਟਨਾ ਤੋਂ ਬਾਅਦ ਉਸ ਦੇ ਨਾਲ ਰਹਿ ਰਹੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਦੁਖਦਾਈ ਖਬਰ ਤੋਂ ਬਾਅਦ ਉਸ ਦੇ ਜੱਦੀ ਪਿੰਡ ਸਮੇਤ ਇਲਾਕੇ ਭਰ ‘ਚ ਮਾਤਮ ਦਾ ਮਾਹੌਲ ਹੈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਅਕਾਸ਼ਦੀਪ ਮਿਹਨਤੀ, ਹੁਸ਼ਿਆਰ ਤੇ ਹੋਣਹਾਰ ਸੀ ਪਰ ਲਗਾਤਾਰ ਕੰਮ ਨਾ ਮਿਲਣ ਕਰਕੇ ਅਤੇ ਆਰਥਿਕ ਤੰਗੀ ਦੇ ਕਾਰਨ ਉਹ ਮਾਨਸਿਕ ਰੂਪ ’ਚ ਟੁੱਟ ਗਿਆ। ਪਰਿਵਾਰ ਨੇ ਅਕਾਸ਼ਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ।