ਜਲੰਧਰ-(ਮਨਦੀਪ ਕੌਰ )- ਜਲੰਧਰ ਸ਼ਹਿਰ ਦੇ ਆਏ ਦਿਨ ਹੀ ਬੁਹਤ ਬੁਰੇ ਹਾਲਤ ਦੇਖਣ ਨੂੰ ਮਿਲ ਰਹੇ ਹਨ । ਜਿੱਥੇ ਪੁਲਸ ਪ੍ਰਸ਼ਾਸ਼ਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । ਹਰ ਰੋਜ਼ ਕੀਤੇ ਨਾ ਕੀਤੇ ਲੁੱਟ ਖੋਹ ਦਾ ਮਾਮਲਾ ਸਾਮ੍ਹਣੇ ਆ ਹੀ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਕਾਲੀਆ ਕਾਲੋਨੀ ਤੋ ਸਾਮ੍ਹਣੇ ਆਇਆ ਹੈ ।ਜਿੱਥੇ ਗਨ ਪੁਆਇੰਟ ਦੀ ਨੋਕ ਤੇ ਲੱਖਾ ਦੀ ਲੁੱਟ ਕੀਤੀ ਗਈ ਹੈ । ਦਸ ਦੇਈਏ ਕੇ ਬਿਤੀ ਰਾਤ ਕਰੀਬਨ 7. 30 ਬਜੇ ਇਕ ਜਵੈਲਰ ਦੀ ਦੁਕਾਨ ਤੇ 5 ਨਕਾਬ ਪੋਸ਼ਾ ਵਲੋ ਗਨ ਪੁਆਇੰਟ ਉਤੇ ਲੁੱਟ ਕੀਤੀ ਗਈ ਹੈ । ਇਹ ਲੁੱਟ ਗੁਰੂ ਅਮਰਦਾਸ ਨਗਰ ਐਕਸਟੈਨਸ਼ਨ ਵਿਚ ਸਥਿਤ JMD ਜਵੈਲਰਜ ਐਂਡ ਪ੍ਰੋਪਰਟੀ ਦੀ ਦੁਕਾਨ ਉੱਤੇ ਹੋਈ ਹੈ ।
ਦੁਕਾਨ ਦੇ ਮਾਲਿਕ ਨੇ ਦਸਿਆ ਕਿ ਉਹ ਦੁਕਾਨ ਦੇ ਅੰਦਰ ਹੀ ਬੈਠਾ ਸੀ। ਏਨੇ ਨੂੰ ਕੁਛ ਨਕਾਬਪੋਸ਼ ਆਏ ਅਤੇ ਮੇਰੇ ਉਪਰ ਪਿਸਤੌਲ ਨੂੰ ਤਾਨ ਕੇ ਕਹਿੰਦੇ ਕੇ ਜੌ ਵੀ ਤੇਰੇ ਕੋਲ ਹੈ ਉਹ ਸਾਨੂੰ ਦੇ ਦੋ। ਮਾਲਿਕ ਨੇ ਦਸਿਆ ਕਿ ਓਹਨਾ ਨੇ ਇਕ 20 ਗ੍ਰਾਮ ਦਾ ਸੋਨੇ ਦਾ ਸਿੱਕਾ ,40-50 ਹਾਜਰ ਰੁਪਏ ਨਕਦੀ ,ਆਏ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ । ਓਹਨਾ ਦਸਿਆ ਕੇ ਉਹ 2 ਮੋਟਰਸਾਈਕਲ ਲੈ ਕੇ ਗਏ ਹਨ । ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ । ਪੁਲਸ CCTV ਚੈੱਕ ਕਰ ਰਹੀ ਹੈ । ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪਰ ਇਸ ਤਰ੍ਹਾ ਦੇ ਵਧਦੇ ਹੋਏ ਮਾਮਲਿਆਂ ਨੂੰ ਸੋਚਣ ਨੂੰ ਜਨਤਾ ਮਜਬੂਰ ਹੋ ਰਹੀ ਹੈ ਕੇ ਇਹ ਕੀਤੇ ਪੁਲਸ ਦੀ ਮਿਲੀ ਭਗਤ ਤਾਂ ਨਹੀਂ । ਜਾ ਫਿਰ ਜਲੰਧਰ ਵਿਚ ਕਾਨੂਨ ਵਿਵਸਥਾ ਦੀ ਕਮੀਂ ਹੈ