ਨਕੋਦਰ -(ਮਨਦੀਪ ਕੌਰ )- ਨਕੋਦਰ ਵਿਚ ਅੱਜ ਦੇਰ ਸ਼ਾਮ ਸ਼ੰਕਰ ਬਾਈਪਾਸ ਦੇ ਕੋਲ ਇੱਕ ਜਿਮ ਦੇ ਬਾਹਰ ਕਿਸੀ ਪੁਰਾਣੀ ਰੰਜਿਸ਼ ਨੂੰ ਲਈ ਕੇ ਦੋ ਗੁੱਟਾ ਵਿਚ ਗੈਂਗਵਾਰ ਵਿੱਚ ਤਾਬੜਤੋੜ ਗੋਲੀਆਂ ਚੱਲੀਆਂ ਹਨ। ਇਸ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਦੇ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜੇ ਇਹਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਡਾਕਟਰਾਂ ਵੱਲੋਂ ਕੀਤੀ ਗਈ ਹੈ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਪਾਲ ਸਿੰਘ , ਸਿਟੀ ਥਾਣਾ ਇੰਚਾਰਜ ਅਮਨ ਸੈਨੀ, ਸਦਰ ਥਾਣਾ ਇੰਚਾਰਜ ਬਲਜਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਉੱਤੇ ਪਹੁੰਚੇ । ਜਿਸ ਤੋਂ ਬਾਅਦ ਇੱਕ ਫੋਰਚੂਨਰ ਅਤੇ ਇੱਕ ਡਿਜ਼ਾਇਰ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਨਕੋਦਰ ਜਿਮ ਦੇ ਬਾਹਰ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਇੱਕ ਫੋਰਚੂਨਰ ਵਿੱਚ ਆਈ ਨੌਜਵਾਨਾਂ ਨੇ ਦੂਜੀ ਫੋਰਚੂਨਰ ਅਤੇ ਜਾਹਿਰ ਕਾਰ ਵਿੱਚ ਸਵਾਰ ਨੌਜਵਾਨਾਂ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਗੋਲੀਆਂ ਦੀ ਆਵਾਜ਼ ਸੁਣ ਕੇ ਜਿਮ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਬਾਹਰ ਆਇਆ । ਅਤੇ ਉਸ ਦੇ ਵੀ ਗੋਲੀ ਲੱਗ ਗਈ। ਅਤੇ ਗੱਡੀ ਵਿੱਚ ਸਵਾਰ ਵੀ ਇੱਕ ਵਿਅਕਤੀ ਦੇ ਗੋਲੀ ਲੱਗ ਗਈ ਜਿਨਾਂ ਨੂੰ ਜੇਰੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਜਿੱਥੇ ਜਿੰਮ ਦੇ ਵਿੱਚ ਕੰਮ ਕਰਨ ਵਾਲਾ ਯੁਵਕ ਯੋਗਰਾਜ ਨਿਵਾਸੀ ਪਿੰਡ ਮਹਿਮੂਵਾਲ , ਸ਼ਾਹਕੋਟ ਦੀ ਮੌਤ ਹੋ ਗਈ। ਦਿਲਪ੍ਰੀਤ ਸਿੰਘ ਨਿਵਾਸੀ ਪਿੰਡ ਕੰਗ ਸਾਬੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਇੱਕ ਚਾਰ ਸਾਲਾਂ ਦੀ ਬੇਟੀ ਸੀ ਅਤੇ ਉਹ ਕੁਝ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਨਕੋਦਰ ਜਿਮ ਦੇ ਵਿੱਚ ਹੀ ਰਹਿ ਰਿਹਾ ਸੀ। ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲਈ ਗਈ ਫੋਰਚੂਨਰ ਅਤੇ ਡਿਜ਼ਾਇਰ ਦੇ ਸ਼ੀਸ਼ੇ ਟੁੱਟੇ ਹੋਏ ਹਨ ਅਤੇ ਉਨਾਂ ਉੱਪਰ ਦਰਜਨ ਦੇ ਕਰੀਬ ਗੋਲੀਆਂ ਦੇ ਨਿਸ਼ਾਨ ਵੀ ਹਨ।