ਲੁਧਿਆਣਾ -(ਮਨਦੀਪ ਕੌਰ)- ਲੁਧਿਆਣਾ ਦੇ ਕੋਲ ਪੈਂਦੇ ਸਮਰਾਲਾ ਦੇ ਪਿੰਡ ਮਾਨਕੀ ਵਿੱਚ ਦੇਰ ਰਾਤ ਤਿੰਨ ਨੌਜਵਾਨਾਂ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇੱਕ ਦੀ ਬਾਲ ਬਾਲ ਜਾਨ ਬਚ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਹਮਲਾਵਰਾਂ ਦੇ ਚਿਹਰੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਮਾਨਕੀ ਪਿੰਡ ਦੇ ਵਿੱਚ ਪੈਂਦੇ ਮੈਡੀਕਲ ਸਟੋਰ ਦੇ ਬਾਹਰ ਬੈਠ ਕੇ ਗੱਲਾਂ ਕਰ ਰਹੇ ਸਨ। ਇਨੇ ਨੂੰ ਹੀ ਚਾਰ ਨਕਾਬਪੋਸ਼ ਹਮਲਾਵਰ ਆਏ ਅਤੇ ਇਹਨਾਂ ਤਿੰਨਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ:-
ਕਬੱਡੀ ਖਿਲਾੜੀ ਦਾ ਕੀਤਾ ਗੋਲੀਆਂ ਮਾਰ ਕੇ ਕਤਲ। ਪੁਲਿਸ ਜੁਟੀ ਜਾਂਚ ਦੇ ਵਿੱਚ।
ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਦੋਨਾਂ ਜਵਾਨਾਂ ਨੂੰ ਸਮਰਾਲਾ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਦੋਨਾਂ ਜਖਮੀਆਂ ਦੇ ਵਿੱਚੋਂ ਇੱਕ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਉਮਰ 23 ਸਾਲ ਨਿਵਾਸੀ ਮਾਨਕੀ ਪਿੰਡ ਦੇ ਰੂਪ ਦੇ ਵਿੱਚ ਹੋਈ ਹੈ ਅਤੇ ਦੂਸਰੇ ਜਖਮੀ ਦੀ ਪਹਿਚਾਣ ਧਰਮਵੀਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਾਣਕੀ ਅਤੇ ਇਸ ਹਮਲੇ ਦੇ ਵਿੱਚ ਵਾਲ ਵਾਲ ਬਚੇ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਉਫ ਲਬੂ ਦੇ ਰੂਪ ਵਿੱਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਿੰਦਰ ਸਿੰਘ ਕਬੱਡੀ ਦਾ ਖਿਲਾੜੀ ਸੀ ਤੇ ਪਿੰਡ ਦੇ ਵਿੱਚ ਹੋਣ ਵਾਲੇ ਸਾਰੇ ਮੇਲਿਆਂ ਦੇ ਵਿੱਚ ਉਹ ਕਬੱਡੀ ਖੇਡਦਾ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਲੈ ਲਈ ਗਈ ਹੈ ਜਿਸ ਵਿੱਚ ਹਮਲਾ ਵਰਾ ਨੂੰ ਗੋਲੀਆਂ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।
ਜ਼ਿਕਰਜੋਗ ਹੈ ਕਿ ਇਕ ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਜਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ।

