ਜਲੰਧਰ -(ਮਨਦੀਪ ਕੌਰ )- ਪਾਕਿਸਤਾਨ ਅਤੇ ਭਾਰਤ ਵਿਚਲਾ ਤਨਾਵ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਯੁੱਧ ਬੰਦੀ ਦੇ ਬਾਅਦ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ । ਜਿੱਥੇ ਰਾਤ 8 ਵਜੇ PM ਨਰਿੰਦਰ ਮੋਦੀ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਆਪਰੇਸ਼ਨ ਸਿੰਧੂਰ ਦੀ ਪੂਰੀ ਰਣਨੀਤੀ ਦੱਸੀ ਜਾਂਦੀ ਹੈ । ਤਕਰੀਬਨ 9ਵਜੇ ਦੇ ਆਸ ਪਾਸ ਪਾਕਿਸਤਾਨ ਵਲੋ ਪੰਜਾਬ ਦੇ ਕੁਛ ਸ਼ਹਿਰਾ ਵਿੱਚ ਫਿਰ ਤੋਂ ਡਰੋਨ ਰਹੀ ਹਮਲਾ ਕੀਤਾ ਜਾਂਦਾ ਹੈ ।
ਦਸ ਦੇਈਏ ਦਰ ਰਾਤ ਸੁਰਾਨਾਸੀ ਵਿੱਚ ਪੂਰਾ balackout ਕਰ ਦਿੱਤਾ ਗਿਆ। ਪ੍ਰਸ਼ਾਸ਼ਨ ਨੇ ਦੱਸਿਆ ਕਿ ਇਥੇ ਸਾਨੂੰ ਡਰੋਨ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਮਨ ਨਗਰ ਸੁਰਾਨਸੀ ਦੇ ਨਿਵਾਸੀ ਨੇ ਦੱਸਿਆ ਕਿ ਤਕਰੀਬਨ 9.15 ਤੇ ਓਹਨਾ ਨੂ ਫਾਇਰਿੰਗ ਦੀ ਅਵਾਜ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਬਲਾਸਟ ਹੋਇਆ ਅਤੇ ਲਾਈਟਾਂ ਬੰਦ ਹੋ ਗਈਆਂ। ਅਤੇ ਸਾਰੇ ਪਾਸੇ blackout ਹੋ ਗਿਆ।
ਇਲਾਕਾ ਨਿਵਾਸੀ ਨੇ ਦੱਸਿਆ ਕਿ ਧਮਾਕੇ ਦੀ ਅਵਾਜ ਬੁਹਤ ਜ਼ੋਰ ਦੀ ਆਈ । ਘਟਨਾ ਦੇ ਤੁਰੰਤ ਬਾਅਦ 4-5 ਪੁਲਸ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ । ਅਤੇ ਤੁਰੰਤ ਮਾਮਲੇ ਦੀ ਜਾਂਚ ਵਿਚ ਲਗ ਗਏ । ਇਸ ਮੌਕੇ ਉੱਤੇ ਇਕ ਹੋਰ ਨਿਵਾਸੀ ਨੇ ਦੱਸਿਆ ਕਿ ਨੰਗਲਪੂਰ ਵਾਲੀ ਸਾਈਡ ਤੋਂ ਅਚਾਨਕ ਇੱਕ ਲਾਲ ਰੰਗ ਦੀ ਲਾਈਟ ਆਸਮਾਨ ਵਿੱਚੋ ਨਿਕਲਦੀ ਹੋਈ ਦੇਖੀ ਹੈ । ਇਸ ਦੇ ਤੁਰੰਤ ਬਾਅਦ ਇਸ ਨੇ ਜ਼ੋਰ ਜ਼ੋਰ ਦੇ ਪਟਾਕਿਆ ਦੀ ਅਵਾਜ ਸੁਣਾਈ ਦੇਣ ਲਗ ਗਈ । ਪਹਿਲੇ ਤਾਂ ਉਸ ਵਿਅਕਤੀ ਨੂੰ ਲੱਗਿਆ ਕਿ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੈ। ਪਰ ਬਾਅਦ ਵਿੱਚ ਪਤਾ ਲੱਗਾ ਕਿ ਫਾਇਰਿੰਗ ਹੋਈ ਹੈ ।
ਜਿਸ ਤੋਂ ਤੁਰੰਤ ਬਾਅਦ ਪ੍ਰਸ਼ਾਸ਼ਨ ਨੇ ਇਲਾਕੇ ਵਿਚ blackout ਕਰ ਦਿੱਤਾ । ਫਿਰ ਉਸ ਨੇ ਆਪਣੇ ਘਰ ਫੋਨ ਕਰ ਕੇ ਧਮਾਕੇ ਦੀ ਅਵਾਜ ਬਾਰੇ ਦੱਸਿਆ । ਫਿਰ ਉਸ ਨੇ ਵਿਸ਼ਵਾਸ਼ ਹੋਇਆ ਕੇ ਇਹ ਕੋਈ ਪਟਾਕਿਆ ਦੀ ਅਵਾਜ ਨਹੀਂ ਸੀ।
ਦੂਜੀ ਤਰ੍ਹਾ dr ਹਿਮਾਂਸ਼ੂ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਆਰਮੀ ਫੋਰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਅਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ ।ਸਾਰੀ ਸਥਿਤੀ ਅੰਡਰ ਕੰਟਰੋਲ ਹੈ। ਤੇ ਉਹ ਹਮੇਸ਼ਾ ਦੀ ਤਰ੍ਹਾਂ ਦੁਸ਼ਮਣ ਦੀ ਐਕਟੀਵਿਟੀ ਤੇ ਨਜ਼ਰ ਬਣਾਏ ਹੋਏ ਹੈ ।