ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਨਾਹਲਾ ਪਿੰਡ ਬਾਬੇ ਝੰਡੇ ਕੋਲ ਪਾਕਿਸਤਾਨੀ ਡਰੋਨ ਅਟੈਕ ਕੀਤਾ ਗਿਆ ਹੈ । ਜਿਸ ਨੂੰ ਡਿਫਊਜ ਕੀਤਾ ਗਿਆ । ਪਰ ਜਿੱਥੇ ਇਹ ਡਰੋਨ ਅਟੈਕ ਹੋਇਆ ਹੈ ਓਥੇ 2.5 ਫੁੱਟ ਦਾ ਗੱਡਾ ਹੋ ਗਿਆ । ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।
ਓਥੇ ਡਰੋਨ ਦੇ ਕਈ ਟੁਕੜੇ ਪਏ ਦੇਖਣ ਨੂੰ ਮਿਲੇ ਹਨ । ਜਿਸ ਤੋਂ ਪਤਾ ਲਗਦਾ ਹੈ ਕਿ ਸਾਡੀ ਭਾਰਤੀਏ ਫੋਜ ਪਾਕਿਸਤਾਨ ਦੇ ਹਰ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਰਹੀ ਹੈ । ਜਲੰਧਰ ਵਿਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਇਹ ਘਟਨਾ 8.49 ਦੀ ਹੈ। ਇਸ ਸਮੇਂ 3 ਧਮਾਕਿਆ ਦੀ ਅਵਾਜ ਸੁਣਨ ਨੂੰ ਮਿਲੀ ਹੈ । ਸੂਤਰਾਂ ਦਾ ਕਹਿਣਾ ਹੈ ਕਿ 2 ਲਾਡੋਵਾਲੀ ਰੋਡ ਅਤੇ ਇਕ ਬਸਤੀ ਦਾਨਿਸ਼ਮੰਦਾ ਦੇ ਕੋਲ ਪੈਂਦੇ ਪਿੰਡ ਵਿੱਚ ਕੀਤਾ ਗਿਆ ਹੈ ।