ਜਲੰਧਰ -(ਮਨਦੀਪ ਕੌਰ )- ਦੇਰ ਰਾਤ ਜਲੰਧਰ ਦੇ ਸੰਤੋਖਪੁਰਾ ਵਿੱਚ ਇੱਕ ਟੈਕਸੀ ਡਰਾਈਵਰ ਨੂੰ ਸਾਈਡ ਮੰਗਣੀ ਮਹਿੰਗੀ ਪੈ ਗਈ । ਸਾਈਡ ਮੰਗਣ ਕਰਨ ਨਸ਼ੇ ਵਿਚ ਧੁੱਤ ਨੌਜਵਾਨ ਗੁੱਸੇ ਵਿੱਚ ਆ ਗਏ ਅਤੇ ਟੈਕਸੀ ਡਰਾਈਵਰ ਉੱਤੇ ਹਮਲਾ ਕਰ ਦਿੱਤਾ । ਜਿਸ ਤੋਂ ਬਾਅਦ ਡਰਾਈਵਰ ਨੂੰ ਲਹੂ ਲੁਹਾਣ ਹੋਏ ਨੂੰ ਲੋਕਾਂ ਨੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ । ਟੈਕਸੀ ਡਰਾਈਵਰ ਨੂੰ ਲਹੂ ਲੁਹਾਣ ਕਰ ਕੇ ਦੋਸ਼ੀ ਮੌਕੇ ਉੱਤੋਂ ਫਰਾਰ ਹੋ ਗਏ ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਟੈਕਸੀ ਡਰਾਈਵਰ ਰੋਹਿਤ ਪੁੱਤਰ ਰਣਇੰਦਰ ਕੁਮਾਰ ਨਿਵਾਸੀ ਸੰਤੋਸ਼ਪੁਰਾ ਨੇ ਦੱਸਿਆ ਕਿ ਉਹ ਲੰਬਾ ਪਿੰਡ ਚੌਂਕ ਤੋਂ ਆਪਣੇ ਘਰ ਸੰਤੋਖਪੁਰਾ ਆ ਰਿਹਾ ਸੀ। ਰਸਤੇ ਵਿੱਚ ਕੁਛ ਨੌਜਵਾਨ ਨਸ਼ੇ ਵਿਚ ਧੁੱਤ ਮੋਟਰਸਾਈਕਲ ਉੱਤੇ ਖੜ੍ਹੇ ਸਨ । ਰੋਹਿਤ ਨੇ ਕਿਹਾ ਕਿ ਇਸ ਨੇ ਓਹਨਾ ਨੂੰ ਥੋੜ੍ਹੀ ਸਾਈਡ ਦੇਣ ਨੂੰ ਕਿਹਾ । ਪਹਿਲਾ ਤਾਂ ਓਹਨਾ ਨੇ ਸਾਈਡ ਦੇ ਦਿੱਤੀ ਪਰ ਜਦੋਂ ਉਸ ਨੇ ਗੱਡੀ ਘਰ ਦੇ ਬਾਹਰ ਖੜੀ ਕੀਤੀ ਤਾਂ ਉਹ ਨਸ਼ੇ ਵਿਚ ਧੁੱਤ ਯੁਵਕ ਓਸ ਦੇ ਕੋਲ ਆਏ ਅਤੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਲਹੂਲੁਹਾਨ ਹੋਇਆ ਰੋਹਿਤ ਜਦੋਂ ਥੱਲੇ ਡਿੱਗ ਗਿਆ ਤਾਂ ਦੋਸ਼ੀ ਨੌਜਵਾਨ ਓਥੋਂ ਦੀ ਭੱਜ ਗਏ । ਰੋਹਿਤ ਨੇ ਕਿਹਾ ਕਿ ਹਮਲਾ ਕਰਨ ਵਾਲੇ ਮੁੰਡੇ ਤਕਰੀਬਨ ਦਰਜਨ ਦੇ ਕਰੀਬ ਸਨ । ਇਸ ਤੋਂ ਬਾਅਦ ਓਥੋਂ ਦੇ ਰਾਹਗੀਰਾਂ ਨੇ ਰੋਹਿਤ ਨੂੰ ਜੇਰੇਇਲਾਜ ਹਸਪਤਾਲ ਵਿਚ ਦਾਖਲ ਕਰਾਇਆ ।
ਓਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਕਲ ਐਥੇ ਕੋਈ ਵੀ ਸੁਰੱਖਿਅਤ ਨਹੀਂ ਹੈ । ਜਿੱਥੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ ਓਥੋਂ ਕੁਛ ਹੀ ਦੂਰੀ ਉੱਤੇ ਲੰਬਾ ਪਿੰਡ ਚੌਂਕ ਵਿਚ ਪੁਲੀਸ ਦਾ ਪੱਕਾ ਨਾਕਾ ਹੁੰਦਾ ਹੈ । ਪਰ ਹਮਲਾਵਰਾਂ ਨੂੰ ਇਸ ਗੱਲ ਦਾ ਵੀ ਖੌਫ ਨਹੀਂ ਸੀ। ਬਾਕੀ ਥਾਣਾ 8 ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ । ਪੁਲੀਸ ਹਮਲਾਵਰਾ ਦੀ ਭਾਲ ਕਰ ਰਹੀ ਹੈ ।