ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਵਿੱਚ ਦਿੱਲੀ ਹਾਈਵੇ ਤੇ ਇੱਕ ਅਨਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਬਦਮਾਸ਼ ਇੱਕ ਸਕੋਰਪੀਓ ਕਾਰ ਦੇ ਵਿੱਚ ਬੈਠਾ ਸੀ ਜਿਵੇਂ ਹੀ ਹਣੀ ਸੇਠੀ ਦੀ ਕਾਰ ਉਸ ਦੀ ਕਾਰ ਦੇ ਨੇੜੇ ਪਹੁੰਚੀ ਤਾਂ ਉਸਨੇ ਅਚਾਨਕ ਕਾਰ ਤੋਂ ਬਾਹਰ ਨਿਕਲ ਕੇ ਉਸ ਦੀ ਕਾਰ ਤੇ ਅਗਲੇ ਸ਼ੀਸ਼ੇ ਉੱਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਹਨੀ ਨੇ ਤੁਰੰਤ ਆਪਣੀ ਕਾਰ ਨੂੰ ਮੌਕੇ ਤੋਂ ਭਜਾ ਲਿਆ ਅਤੇ ਦੁਰਾਹਾ ਪੁਲਿਸ ਸਟੇਸ਼ਨ ਪਹੁੰਚ ਗਿਆ।
ਜਾਣਕਾਰੀ ਦਿੰਦੇ ਹੋਏ ਹਨੀ ਸੇਠੀ ਨੇ ਦੱਸਿਆ ਕਿ ਕੁਝ ਲੋਕ ਕੁਝ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਹੇ ਸਨ ਬੀਤੀ ਰਾਤ ਉਹ ਆਪਣਾ ਸ਼ੋਰੂਮ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ ਅਚਾਨਕ ਇੱਕ ਸਕੋਰਪੀਓ ਹਾਈਵੇ ਤੇ ਆ ਕੇ ਰੁਕ ਗਈ ਕਾਰ ਦੀ ਪਿਛਲੀ ਸੀਟ ਤੋਂ ਮੂੰਹ ਤੇ ਕੱਪੜਾ ਬੰਨ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਅਤੇ ਤਲਵਾਰ ਦੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਹਨੀ ਸੇਠੀ ਨੇ ਦੱਸਿਆ ਕਿ ਉਹ ਕਾਰ ਦੇ ਵਿੱਚ ਇਕੱਲਾ ਸੀ ਕਿਸੇ ਉਸਨੇ ਆਪਣੀ ਜਾਨ ਬਚਾਈ ਅਤੇ ਉਥੋਂ ਭੱਜ ਗਿਆ ਅਤੇ ਦੁਰਾਹਾ ਪੁਲਿਸ ਸਟੇਸ਼ਨ ਵਿੱਚ ਜਾ ਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ। ਹਨੀ ਸੇਠੀ ਨੇ ਕਿਹਾ ਕਿ ਉਸਨੂੰ ਸ਼ੱਕ ਹੈ ਕਿ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ ਉੱਤੇ ਹਮਲਾ ਕਰਨ ਲਈ ਭੇਜਿਆ ਹੈ ਘਟਨਾ ਦੀ ਵੀਡੀਓ ਵੀ ਜਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਲੇਕਿਨ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ।
ਦੂਜੇ ਪਾਸੇ ਦੋਰਾਹਾ ਦੇ ਐਸਐਚਓ ਆਕਾਸ਼ ਨੇ ਦੱਸਿਆ ਕਿ ਬੀਤੀ ਰਾਤ ਹਨੀ ਸੇਠੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਪੁਲਿਸ ਨੂੰ ਉਹ ਵੀਡੀਓ ਵੀ ਦਿਖਾਈ ਹੈ ਜਿਸ ਵਿੱਚ ਇੱਕ ਵਿਅਕਤੀ ਉਹਨਾਂ ਦੀ ਕਾਰ ਉੱਤੇ ਹਮਲਾ ਕਰ ਰਿਹਾ ਹੈ। ਹਨੀ ਸੇਠੀ ਦੇ ਅਨੁਸਾਰ ਉਸ ਦੀ ਪ੍ਰਿੰਕਲ ਦੇ ਨਾਲ ਦੁਸ਼ਮਣੀ ਹੈ ਅਤੇ ਉਸਨੂੰ ਸ਼ੱਕ ਹੈ ਕਿ ਉਸ ਨੇ ਹੀ ਹਨੀ ਤੇ ਹਮਲਾ ਕਰਵਾਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ।