ਲੁਧਿਆਣਾ -(ਮਨਦੀਪ ਕੌਰ )- ਉਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਮੁੰਡੀਆ ਦੇ ਵਿੱਚ ਸਥਿਤ ਜੀਟੀਬੀ ਨਗਰ ਵਿੱਚ ਘਰ ਦੇ ਬਾਹਰ ਬੈਠੀ ਮਾਵਾਂ ਧੀਆਂ ਦੇ ਉੱਪਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਦੇ ਵਿੱਚ ਧੀ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਔਰਤ ਦੇ ਸਿਰ ਦੇ ਵਿੱਚ ਗੋਲੀ ਲੱਗ ਗਈ।
ਗੋਲੀ ਲੱਗਣ ਦੇ ਤੁਰੰਤ ਬਾਅਦ ਮਹਿਲਾ ਜਮੀਨ ਉੱਤੇ ਡਿੱਗ ਗਈ ਅਤੇ ਨੇੜੇ ਦੇ ਲੋਕਾਂ ਵੱਲੋਂ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਮਹਿਲਾ ਦੀ ਧੀ ਅਜੇ ਤੱਕ ਸਦਮੇ ਵਿੱਚ ਹੈ । ਮ੍ਰਿਤਕ ਦੀ ਪਹਿਚਾਨ ਪੂਨਮ ਪਾਂਡੇ ਦੇ ਰੂਪ ਵਿੱਚ ਹੋਈ ਹੈ। ਫਿਲਹਾਲ ਪੂਨਮ ਪੰਡਿਤ ਦੇ ਪੁੱਤਰ ਦਾ ਕਹਿਣਾ ਹੈ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੂਨਮ ਪਾਂਡੇ ਦੇ ਪਰਿਵਾਰ ਨੇ ਚੁੱਪੀ ਸਾਦੀ ਹੋਈ। ਸਿਵਲ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

