ਮਲੋਟ -(ਮਨਦੀਪ ਕੌਰ )- ਮਲੋਟ ਦੇ ਗੁਰਦੁਆਰਾ ਰੋਡ ਉੱਤੇ ਐਕਟੀਵਾ ਉੱਤੇ ਜਾ ਰਹੀ ਇੱਕ ਮਹਿਲਾ ਉੱਤੇ ਅਨਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਜਖਮੀ ਮਹਿਲਾ ਦੀ ਪਹਿਚਾਨ ਆਸ਼ਿਮਾ ਜੱਗਾ ਉਮਰ 32 ਸਾਲ ਪਤਨੀ ਕੋਮਲ ਜੱਗਾ, ਵਾਸੀ ਕੈਂਪ ਮਲੋਟ, ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਆਸ਼ਿਮਾ ਆਪਣੀ ਸਸ ਦੇ ਨਾਲ ਗੁਰਦੁਆਰਾ ਰੋਡ ਵੱਲ ਐਕਟੀਵਾ ਉੱਤੇ ਜਾ ਰਹੀ ਸੀ। ਜਦੋਂ ਉਸ ਉੱਤੇ ਕਿਸੇ ਨੇ ਹਮਲਾ ਕੀਤਾ।
ਜਖਮੀ ਮਹਿਲਾਂ ਨੇ ਨੇੜੇ ਦੇ ਪਾਰਲਰ ਦੇ ਵਿੱਚ ਵੜ ਕੇ ਆਪਣੀ ਜਾਨ ਬਚਾਈ। ਜਿੱਥੇ ਫੋਰਨ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ।
ਐਸਐਚਓ ਸੀਟੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਕਾਰ ਦੀ ਪਛਾਣ ਨਹੀਂ ਹੋਈ ਹੈ ਅਤੇ ਵੱਖ-ਵੱਖ ਜਗਹਾਂ ‘ਤੇ ਛਾਪੇਮਾਰੀ ਕਰਕੇ ਉਸ ਦੀ ਪਹੁੰਚ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

