ਸਮਾਨਾ -(ਮਨਦੀਪ ਕੌਰ )- ਸਮਾਨਾ-ਭਵਾਨੀਗੜ੍ਹ ਸੜਕ ਤੇ ਪਿੰਡ ਰਾਜੇਵਾਲ ਵਿੱਚ ਰੇਤ ਨਾਲ ਭਰਿਆ ਟਰੱਕ ਟਰਾਲਾ ਬੇਕਾਬੂ ਹੋ ਕੇ ਇੱਕ ਦਕਾਨ ਦੇ ਨਾਲ ਜਾ ਕਰਾਇਆ। ਜਿਸ ਦੇ ਨਾਲ ਦੁਕਾਨ ਦੇ ਬਾਹਰ ਖੜੀਆਂ ਭੂਆ ਭਤੀਜੀ ਦੋਨੇ ਟਰੱਕ ਦੀ ਚਪੇਟ ਦੇ ਵਿਚ ਆ ਗਈਆਂ। ਜਸਕਰਨ ਦੀ ਮੌਤ ਹੋ ਗਈ। ਜਦੋਂ ਕਿ ਇੱਕ ਔਰਤ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਜਖਮੀ ਔਰਤ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਦਕਿ ਮ੍ਰਿਤਕ ਭੂਆ ਭਤੀਜੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ।
ਜਾਂਚ ਅਧਿਕਾਰੀ ਏਐਸਆਈ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਰਾਜਪਾਲ ਸਿੰਘ ਨਿਵਾਸੀ ਪਿੰਡ ਨਾਰਾਇਣਗੜ ਨੇ ਆਪਣੀ ਪਤਨੀ ਬਲਜਿੰਦਰ ਕੌਰ , ਬੇਟੀ ਜਸਦੀਪ ਕੌਰ, ਅਤੇ ਪੋਤੀ ਹਰਨਾਜ ਕੌਰ ਨੋ ਮੋਟਰਸਾਈਕਲ ਉੱਤੇ ਬਿਠਾ ਕੇ ਨਮਾਦਾਂ ਦੇ ਪਿੰਡ ਮੇਲੇ ਵਿੱਚ ਲਜਾ ਰਿਹਾ ਸੀ। ਗਾਸੇਵਾਜ ਜੇ ਨਜ਼ਦੀਕ ਉਸ ਦਾ ਮੋਟਰਸਾਈਕਲ ਖਰਾਬ ਹੋ ਗਿਆ। ਅਤੇ ਉਹ ਆਪਣੇ ਪਰਿਵਾਰ ਨੂੰ ਇੱਕ ਦੁਕਾਨ ਦੇ ਬਾਹਰ ਖੜਾ ਕਰਕੇ ਮੋਟਰਸਾਈਕਲ ਠੀਕ ਕਰਵਾਉਣ ਲਈ ਚਲਾ ਗਿਆ। ਇਸ ਦੌਰਾਨ ਸਮਾਨਾ ਵੱਲੋਂ ਆ ਰਹੇ ਰੇਤ ਨਾਲ ਭਰੇ ਤੇਜ਼ ਰਫਤਾਰ ਬੇਕਾਬੂ ਹੋਏ ਟਰੱਕ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬਿਜਲੀ ਦੇ ਖੰਬੇ ਦੇ ਵਿੱਚ ਜਾ ਟਕਰਾਇਆ। ਬਿਜਲੀ ਦੇ ਖੰਬੇ ਨੂੰ ਤੋੜਦਾ ਹੋਇਆ ਸੜਕ ਦੇ ਕਿਨਾਰੇ ਬਣੀ ਦੁਕਾਨ ਦੇ ਬਾਹਰ ਖੜੀਆਂ ਦੋ ਔਰਤਾਂ ਨੂੰ ਕੁਚਲ ਕੇ ਦੁਕਾਨ ਦੇ ਅੰਦਰ ਵੜ ਗਿਆ।
ਹਾਦਸੇ ਦੇ ਵਿੱਚ ਬਾਹਰ ਖੜੀਆਂ ਤਿੰਨ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। ਜਿਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਜਸਪ੍ਰੀਤ ਕੌਰ ਉਮਰ 24 ਸਾਲ ਨੂੰ ਮ੍ਰਿਤਕ ਘੋਸ਼ਿਤ ਕੀਤਾ। ਜਦ ਕਿ ਹਰਨਾਜ ਕੌਰ ਉਮਰ 6 ਸਾਲ ਦੀ ਹਾਲਤ ਗੰਭੀਰ ਦੇਖਦੇ ਹੋਏ ਪ੍ਰਾਇਮਰੀ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਜਿਸ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਜਖਮੀ ਬਲਜਿੰਦਰ ਕੌਰ ਅਤੇ ਟਰਾਲੇ ਦਾ ਕੰਡਕਟਰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਹਨ।
ਅਧਿਕਾਰੀ ਮੁਤਾਬਕ ਪੁਲਸ ਵੱਲੋਂ ਟਰੱਕ ਟਰਾਲੇ ਦੇ ਚਾਲਕ ਜਤਿੰਦਰ ਪਾਲ ਨਿਵਾਸੀ ਕੋਟਕਪੂਰਾ ਖਿਲਾਫ ਮਾਮਲਾ ਦਰਜ ਕਰ ਕੇ ਟਰੱਕ ਟਰਾਲੇ ਨੂੰ ਕਬਜ਼ੇ ’ਚ ਲੈ ਉਸ ਦੇ ਚਾਲਕ ਨੂੰ ਹਿਰਾਸਤ ’ਚ ਲੈ ਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।