ਲੁਧਿਆਣਾ -(ਮਨਦੀਪ ਕੌਰ)- ਪੰਜਾਬ ਦੇ ਲੁਧਿਆਣਾ ਤੋਂ ਇੱਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਜੀਜੇ ਵੱਲੋਂ ਆਪਣੀ ਸਾਲੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਜੀਜੇ ਨੇ ਪਹਿਲੇ ਆਪਣੇ 17 ਸਾਲ ਦੀ ਸਾਲੀ ਨੂੰ ਨਸ਼ੇ ਦੀ ਦਵਾਈ ਦਿੱਤੀ ਅਤੇ ਫਿਰ ਉਸ ਦੇ ਨਾਲ ਬਲਾਤਕਾਰ ਕੀਤਾ। ਪੀੜਿਤਾਂ ਦੀ ਭੈਣ ਨੇ ਦੱਸਿਆ ਕਿ ਜਦੋਂ ਉਹ ਇਸ ਗੱਲ ਦੀ ਸ਼ਿਕਾਇਤ ਕਰਨ ਪੁਲਿਸ ਚੌਂਕੀ ਪਹੁੰਚੇ ਤਾਂ ਉਸਦਾ ਪਤੀ ਅਤੇ ਉਸਦਾ ਭਰਾ ਉਸ ਨੂੰ ਧਮਕਾਉਣ ਦੇ ਲਈ ਥਾਣੇ ਦੇ ਬਾਹਰ ਤੱਕ ਆਏ। ਫਿਰ ਉਥੋਂ ਦੇ ਲੋਕਾਂ ਨੇ ਦੋਸ਼ੀ ਅਤੇ ਉਸਦੇ ਭਰਾ ਨੂੰ ਚੰਗੀ ਤਰਹਾਂ ਕੁੱਟਿਆ ਵੀ। ਨਾਬਾਲਿਕਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਤਰਹਾਂ ਜਾਂਚ ਕਰਨ ਤੋਂ ਬਾਅਦ ਇਹਨਾਂ ਵਿਰੁੱਧ FIR ਦਰਜ ਕੀਤੀ ਜਾਵੇਗੀ।
ਪੀੜਿਤ ਅਤੇ ਉਸਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਪਤੀ ਲਗਾਤਾਰ ਉਸ ਦੀ ਭੈਣ ਨੂੰ ਪਰੇਸ਼ਾਨ ਕਰਦਾ ਸੀ । ਅਤੇ ਉਸ ਨੂੰ ਉਸ ਦੀ ਮਾਂ ਦੇ ਕੋਲ ਰਹਿਣ ਨਹੀਂ ਦਿੰਦਾ ਸੀ । ਪੀੜਤਾਂ ਦੀ ਭੈਣ ਨੇ ਕਿਹਾ ਕਿ ਉਸ ਦ ਵਿਆਹ ਨੂੰ 13 ਸਾਲ ਹੋ ਚੁੱਕੇ ਹਨ ਅਤੇ ਉਨਾਂ ਦੇ ਤਿੰਨ ਬੱਚੇ ਵੀ ਹਨ। ਮੇਲਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪੀੜਿਤਾਂ ਨੂੰ ਪਿਛਲੇ 2 ਤੋਂ 3 ਸਾਲ ਤੋਂ ਨਸ਼ੇ ਦੀਆਂ ਦਵਾਈਆਂ ਦੇ ਰਿਹਾ ਹੈ। ਉਸਨੂੰ ਇਸ ਗੱਲ ਦਾ ਸ਼ੱਕ ਵੀ ਹੈ ਕਿ ਉਸਦੇ ਪਤੀ ਨੇ ਉਸਦੀ ਭੈਣ ਦਾ ਗਰਭਪਾਤ ਵੀ ਕਰਵਾਇਆ ਹੈ।
ਪੀੜੀਤਾ ਦੀ ਭੈਣ ਨੇ ਦੱਸਿਆ ਕਿ 11 ਸਤੰਬਰ ਦੀ ਰਾਤ ਨੂੰ ਜਦੋਂ ਉਸਨੇ ਆਪਣੀ ਭੈਣ ਨੂੰ ਉਦਾਸ ਦੇਖਿਆ ਤਾਂ ਉਸਨੇ ਉਸਦੇ ਥੱਪੜ ਮਾਰਿਆ ਅਤੇ ਪੁੱਛਿਆ ਕਿ ਉਹ ਕਿਹੜੀ ਗੱਲ ਤੋਂ ਉਦਾਸ ਹੈ ਤਾਂ ਉਸਨੇ ਸਾਰੀ ਗੱਲ ਆਪਣੀ ਭੈਣ ਨੂੰ ਦੱਸੀ। ਪੀੜੀ ਤਾਂ ਨੇ ਆਪਣੀ ਭੈਣ ਨੂੰ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੋ ਜਾਂਦੀ ਸੀ ਤਾਂ ਉਸ ਦਾ ਪਤੀ ਉਸਦੇ ਨਾਲ ਗਲਤ ਕੰਮ ਕਰਦਾ ਸੀ।
ਪੀੜੀਤਾਂ ਦੀ ਭੈਣ ਦਾ ਕਹਿਣਾ ਹੈ ਕਿ ਜਦੋਂ ਉਹ ਵੀਰਵਾਰ ਨੂੰ ਅਚਾਨਕ ਉਸਦੇ ਕਮਰੇ ਦੇ ਵਿੱਚ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਭੈਣ ਨੇ ਪਜਾਮਾ ਉਲਟਾ ਪਹਿਨਿਆ ਹੋਇਆ ਹੈ ਅਤੇ ਉਸ ਤੋਂ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ। ਜਦ ਕਿ ਉਸਦਾ ਨੰਗੀ ਹਾਲਤ ਦੇ ਵਿੱਚ ਸੀ। ਪੀੜੀਤਾ 9ਵੀ ਜਮਾਤ ਦੀ ਵਿਦਿਆਰਥਨ ਹੈ ।
ਕੈਲਾਸ਼ ਨਗਰ ਪੁਲਿਸ ਚੌਕੀ ਦੇ ਇੰਚਾਰਜ ਭਜਨ ਲਾਲ ਨੇ ਕਿਹਾ ਕਿ ਨਾਬਾਲਗ ਪੀੜਤਾ ਦੀ ਭੈਣ ਵੱਲੋਂ ਉਨ੍ਹਾਂ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ। ਜਿਸ ਵਿਅਕਤੀ ‘ਤੇ ਸਾਲੀ ਨਾਲ ਬਲਾਤਕਾਰ ਦੇ ਦੋਸ਼ ਲੱਗੇ ਹਨ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।