ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਕਈ ਥਾਵਾਂ ਉੱਤੇ ਕਾਰਪੋਰੇਸ਼ਨ ਦਾ ਐਕਸ਼ਨ ਦੇਖਣ ਨੂੰ ਮਿਲਦਾ ਹੈ ।ਜਿੱਥੇ ਕਾਰਪੋਰੇਸ਼ਨ ਵੱਲੋਂ ਨਾਜਾਇਜ਼ ਬਣਾਈਆਂ ਬਿਲਡਿੰਗਾਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ । ਪਰ ਲੋਕਾਂ ਵਿਚ ਨਜਾਇਜ਼ ਬਿਲਡਿੰਗਾਂ ਬਣਾਉਣ ਲੱਗਿਆਂ ਕਾਰਪੋਰੇਸ਼ਨ ਦਾ ਕੋਈ ਵੀ ਡਰ ਦਿਖ ਨਹੀਂ ਰਿਹਾ । ਅਜਿਹਾ ਹੀ ਇਕ ਮਾਮਲਾ ਘਈ ਨਗਰ, ਮਾਡਲ ਹਾਊਸ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕੁਛ ਲੋਕਾਂ ਵੱਲੋਂ ਨਜਾਇਜ਼ ਤਰੀਕੇ ਨਾਲ ਸ਼ੋ-ਰੂਮ ਬਣਾਇਆ ਜਾ ਰਿਹਾ ਹੈ। ਜਿਸਦੀ ਕੰਨੋ-ਕਨ ਖਬਰ ਕਾਰਪੋਰੇਸ਼ਨ ਅਫਸਰਾਂ ਤੱਕ ਨੂੰ ਨਹੀਂ ਹੈ। ਮਾਡਲ ਹਾਊਸ ਵਿੱਚ ਬਣ ਰਹੀ ਇਹ ਬਿਲਡਿੰਗ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਾਰਪੋਰੇਸ਼ਨ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ । ਜਾਂ ਫਿਰ ਕਹਿ ਦਈਏ ਕਿ ਸਭ ਦੇ ਵਿੱਚ ਵੀ ਉੱਚ ਅਧਿਕਾਰੀਆਂ ਦੀ ਮਿਲੀ ਭਗਤ ਹੈ। ਜਲੰਧਰ ਦੇ ਵੈਸਟ ਏਰੀਏ ਦੇ ਵਿੱਚ ਕਿੰਨੀਆਂ ਹੀ ਨਾਜਾਇਜ਼ ਬਿਲਡਿੰਗਾਂ ਹਨ ਜਿਸ ਵਿੱਚ ਕਾਰਪੋਰੇਸ਼ਨ ਕੋਈ ਵੀ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ।