ਨੇਪਾਲ –ਨੇਪਾਲ ਦੇ ਵਿੱਚ ਸੋਸ਼ਲ ਮੀਡੀਆ ਉਤੇ ਬੈਨ ਲਗਾਉਣ ਤੋਂ ਅਤੇ ਸਰਕਾਰ ਦੇ ਉੱਤੇ ਭਰਿਸ਼ਟਾਚਾਰ ਦੇ ਆਰੋਪ ਲਗਾਉਂਦੇ ਹੋਏ ਅੱਠ ਸਤੰਬਰ ਨੂੰ zen -z ਪ੍ਰੋਟੈਸਟ ਸ਼ੁਰੂ ਹੋਇਆ। ਜਿਸ ਤੋਂ ਬਾਅਦ ਇਸ ਪ੍ਰੋਟੈਸਟ ਨੇ ਭਿਆਨਕ ਰੂਪ ਧਾਰ ਲਿਆ। ਨੇਪਾਲ ਦੀ ਸੰਸਦ ਤੱਕ ਸਾੜ ਦਿੱਤੀ ਗਈ। ਇਸ ਭਿਆਨਕ ਪ੍ਰੋਟੈਸਟ ਤੋਂ ਬਾਅਦ ਕੇਪੀ ਸ਼ਰਮਾ ਔਲੀ ਨੂੰ ਅਸਤੀਫਾ ਦੇਣਾ ਪਿਆ।
ਨੇਪਾਲ ਦੇ ਵਿੱਚ ਇਸ ਸਾਲ ਇਹ ਉਥਲ ਪੁੱਥਲ ਸੋਸ਼ਲ ਮੀਡੀਆ ਬੈਨ ਦੇ ਕਾਰਨ ਸ਼ੁਰੂ ਹੋਈ। ਅਤੇ ਓਲੀ ਦੇ ਅਸਤੀਫੇ ਤੋਂ ਬਾਅਦ ਇਹ ਹਿੰਸਾ ਰੁਕੀ। ਇਸ ਹਿੰਸਾ ਦੇ ਵਿੱਚ 51 ਲੋਕ ਮਾਰੇ ਗਏ ਅਤੇ 1300 ਤੋਂ ਜਿਆਦਾ ਜਖਮੀ ਹੋ ਗਏ। ਉਥੋਂ ਦੇ ਨੌਜਵਾਨ ਇਨੇ ਗੁੱਸੇ ਦੇ ਵਿੱਚ ਸਨ ਕਿ ਉਹਨਾਂ ਨੇ ਸੰਸਦ ਉੱਤੇ ਕਬਜ਼ਾ ਕਰਕੇ ਪੂਰੀ ਸੰਸਦ ਨੂੰ ਅੱਗ ਲਗਾ ਦਿੱਤੀ।
ਇਸ ਭਿਆਨਕ ਪ੍ਰਦਰਸ਼ਨ ਦੇ ਬਾਅਦ ਓਲੀ ਅਤੇ ਕਈ ਹੋਰ ਨੇਤਾਵਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਨੇਪਾਲ ਦੇ ਵਿੱਚ ਸ਼ੁਕਰਵਾਰ ਨੂੰ ਪੀਐਮ ਦੇ ਰੂਪ ਵਿੱਚ ਸੁਸ਼ੀਲਾ ਕਾਰਕੀ ਨੇ ਸੋਹ ਚੱਕੀ। ਜਿਸ ਤੋਂ ਬਾਅਦ ਪੀਐਮ ਸੁਸ਼ੀਲਾ ਕਾਰਕੀ ਨੇ ਪਹਿਲੇ ਦਿਨ ਹੀ ਆਪਣਾ ਕਾਰਜ ਸੰਭਾਲਦੇ ਹੋਏ ਸਖਤ ਐਕਸ਼ਨ ਲੈ ਲਿਆ। ਸ਼ਨੀਵਾਰ ਨੂੰ ਨੇਪਾਲ ਦੇ ਪੂਰਵ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ।