ਜਲੰਧਰ -(ਮਨਦੀਪ ਕੌਰ )- ਪੰਜਾਬ ਵਿੱਚ ਅਗਲੇ ਤਿੰਨ ਘੰਟਿਆਂ ਦੇ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਤੇਜ਼ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਜਾਬ ਰਾਜ ਆਫਤ ਪ੍ਰਬੰਧਕ ਕਮੇਟੀ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ । ਜਿਸ ਦੇ ਅਨੁਸਾਰ ਇਹ ਖਰਾਬ ਮੌਸਮ ਫਤਿਹਗੜ੍ਹ ਸਾਹਿਬ ,ਜਲੰਧਰ ,ਕਪੂਰਥਲਾ , ਲੁਧਿਆਣਾ ,ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਖਰਾਬ ਮੌਸਮ ਦੇ ਚਲਦਿਆਂ ਪੰਜਾਬ ਰਾਜ ਆਫਤ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਅਤੇ ਇਹ ਵੀ ਕਿਹਾ ਕਿ ਜਰੂਰੀ ਨਾ ਹੋਣ ਤੇ ਘਰੋਂ ਬਾਹਰ ਨਾ ਨਿਕਲੋ। ਫਿਰ ਵੀ ਅਗਰ ਕਿਸੇ ਤਰ੍ਹਾਂ ਦੀ ਆਫਤ ਆਉਂਦੀ ਦਿਖਦੀ ਹੈ ਤਾਂ 112 ਉੱਤੇ ਫੋਨ ਕਰਕੇ ਪੰਜਾਬ ਐਸ.ਡੀ.ਐਮ.ਏ. ਦੀ ਸਹਾਇਤਾ ਲਈ ਜਾ ਸਕਦੀ ਹੈ।