ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਪੈਂਦੇ ਪਿੰਡ ਲਿੱਧੜਾਂ ਦੇ ਵਿੱਚ ਦੇਰ ਰਾਤ ਹੋਈ ਇਸ ਅਨਾਉਂਸਮੈਂਟ ਦੇ ਕਾਰਨ ਪੂਰੇ ਪਿੰਡ ਦੇ ਵਿੱਚ ਹਫੜਾ ਦਫੜੀ ਮੱਚ ਗਈ। ਦੱਸ ਦਈਏ ਕਿ ਲਿੱਧੜਾਂ ਪਿੰਡ ਮਕਸੂਦਾ ਪੁਲਿਸ ਸਟੇਸ਼ਨ ਦੇ ਅਧਿਕਾਰਿਤ ਖੇਤਰ ਦੇ ਵਿੱਚ ਆਉਂਦਾ ਹੈ। ਦੱਸ ਦਈਏ ਕਿ ਸੂਚਨਾ ਦੇ ਅਨੁਸਾਰ ਇਸ ਪਿੰਡ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਦਾ ਖਦਸਾ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਪਿੰਡ ਵਿੱਚ ਲਗਾਤਾਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦੱਸ ਦਈਏ ਬੀਤੀ ਰਾਤ ਵੀ ਤਕਰੀਬਨ 12 ਵਜੇ ਘਰ ਦੇ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ। ਜਦੋਂ ਪਰਿਵਾਰਿਕ ਮੈਂਬਰਾਂ ਨੇ ਛੱਤ ਉੱਤੇ ਜਾ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਚੋਰ ਘਰਾਂ ਦੀ ਛੱਤ ਉੱਤੇ ਘੁੰਮ ਰਹੇ ਹਨ ਅਤੇ ਇੱਕ ਘਰ ਦੀ ਛੱਤ ਤੋਂ ਦੂਜੀ ਘਰ ਦੀ ਛੱਤ ਤ ਛਾਲਾਂ ਮਾਰ ਰਹੇ ਹਨ। ਤੇ ਸਾਰੇ ਚੋਰ ਹਥਿਆਰਾਂ ਦੇ ਨਾਲ ਲੈਸ ਹਨ। ਅਜਿਹੇ ਸਥਿਤੀ ਨੂੰ ਦੇਖਦਿਆਂ ਹੋਇਆਂ ਗੁਰਦੁਆਰੇ ਦੇ ਵਿੱਚ ਅਚਾਨਕ ਅਨਾਉਂਸਮੈਂਟ ਕੀਤੀ ਗਈ ਜਿਸ ਵਿੱਚ ਸਾਰਿਆਂ ਨੂੰ ਸੁਰੱਖਿਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ। ਇਸ ਅਨਾਊਂਸਮੈਂਟ ਤੋਂ ਬਾਅਦ ਵੀ ਦੇਰ ਰਾਤ ਤਕ ਚੋਰ ਸ਼ਰੇਆਮ ਘਰਾਂ ਦੇ ਵਿੱਚ ਘੁੰਮਦੇ ਰਹੇ ਅਤੇ ਇੱਕ ਛੱਤ ਤੋਂ ਦੂਜੀ ਛੱਤ ਉੱਤੇ ਸਾਲਾ ਮਾਰਦੇ ਰਹੇ। ਕੁਝ ਇਲਾਕਾ ਨਿਵਾਸੀਆਂ ਨੇ ਤਾਂ ਇਹ ਵੀ ਕਿਹਾ ਕਿ ਅੱਧੀ ਰਾਤ ਉਹਨਾਂ ਵੱਲੋਂ ਉਹਨਾਂ ਦੇ ਘਰ ਦੇ ਕੁੰਡੇ ਵੀ ਖੜਕਾਏ ਗਏ। ਪਿੰਡ ਵਾਸੀਆਂ ਦੇ ਅਨੁਸਾਰ ਚੋਰ ਦੇਰ ਰਾਤ ਉੱਥੇ ਘੁੰਮਦੇ ਰਹੇ ਅਤੇ 1.30 ਵਜੇ ਫਿਰ ਇੱਕ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਹੁੰਦੀ ਹੈ ਅਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਹੈ।
ਸੂਤਰਾਂ ਦੇ ਅਨੁਸਾਰ ਮਨੀਸ਼ਾ ਨਿਵਾਸੀ ਲਿੱਧੜਾਂ ਪਿੰਡ ਵੀ ਧੀਰ ਦੇਰ ਰਾਤ ਚੋਰਾਂ ਵੱਲੋਂ ਉਸਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ ਚੋਰਾਂ ਵੱਲੋਂ ਉਸ ਦੇ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਚੋਰੀ ਕੀਤੀ ਗਈ। ਜਿਸ ਦੀ ਲਿਖਤੀ ਸ਼ਿਕਾਇਤ ਮਕਸੂਦਾ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਗਈ। ਦੇਰ ਰਾਤ ਮਕਸੂਦਾ ਥਾਣੇ ਦੇ ਏਐਸਆਈ ਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਮਨੀਸ਼ਾ ਦੇ ਘਰ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਦੇ ਨਾਲ ਗੱਲਬਾਤ ਕੀਤੀ। ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।

