ਜਲੰਧਰ -(ਮਨਦੀਪ ਕੌਰ )- ਕੁੱਛ ਟਾਈਮ ਪਹਿਲਾ ਬਾਜ਼ਾਰ ਵਿਚ ਨਕਲੀ ਨੋਟਾਂ ਨੇ ਆਤੰਕ ਮਚਾ ਰੱਖਿਆ ਸੀ। ਦੁਕਾਨ ਦਾਰਾ ਨੂੰ ਨਕਲੀ ਨੋਟਾਂ ਕਾਰਣ ਬੁਹਤ ਪ੍ਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਸੀ। ਹਾਲਾਂਕਿ ਨੋਟਬੰਦੀ ਤੋਂ ਬਾਅਦ ਨਕਲੀ ਨੋਟਾਂ ਦੀ ਪਰੇਸ਼ਾਨੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ। ਪਰ ਇਹ ਰਾਹਤ ਜਿਆਦਾ ਟਾਈਮ ਨਹੀ ਰਹੀ। ਪਰ ਹੁਣ ਨਕਲੀ ਨੋਟਾਂ ਦੀ ਪਰੇਸ਼ਾਨੀ ਦਾ ਮਾਮਲਾ ਪੰਜਾਬ ਦੇ ਅਲਗ ਅਲਗ ਸ਼ਹਿਰਾ ਵਿੱਚੋ ਫਿਰ ਸੁਣਨ ਨੂੰ ਮਿਲ ਰਿਹਾ ਹੈ ।
ਅਜਿਹਾ ਹੀ ਇਕ ਮਾਮਲਾ ਜਗਰਾਉ ਤੋਂ ਵੇਖਣ ਨੂੰ ਮਿਲ ਰਿਹਾ ਹੈ ।ਜਿੱਥੇ ਇੱਕ ਵਿਅਕਤੀ ਨੇ ਯੂ ਟਿਊਬ ਤੋਂ ਨਕਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ ਅਤੇ ਆਪਣੇ 2 ਸਾਥੀਆਂ ਨਾਲ ਮਿਲ ਨੇ ਇਸ ਦੀ ਸਪਲਾਈ ਸ਼ੁਰੂ ਕਰ ਦਿੱਤੀ । ਇਸ ਮਾਮਲੇ ਵਿਚ ਪੁਲੀਸ ਨੇ 3 ਅਰੋਪੀਆ ਨੂੰ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ ਹੈ ।
ਦੂਜੇ ਪਾਸਿਓਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗੁਵਾਈ ਹੇਠ ਥਾਣਾ ਗੁਰਾਇਆ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਕਲੀ ਨੋਟਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਆਰੋਪੀ ਦੀ ਪਹਿਚਾਨ ਮਹਿਕਪ੍ਰੀਤ ਸਿੰਘ ਨਿਵਾਸੀ ਤਲਵਾੜਾ ਜਿਲਾ ਅੰਮ੍ਰਿਤਸਰ ਦੇ ਰੂਪ ਵਿਚ ਹੋਈ ਹੈ । ਪੁਲਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲੇ ਲਿਆ ਹੈ ।
ਪੁਛਤਾਛ ਦੇ ਦੌਰਾਨ ਪੁਲੀਸ ਨੂੰ ਪਤਾ ਚਲਿਆ ਕਿ ਆਰੋਪੀ ਨੇ ਨਕਲੀ ਨੋਟ ਜਸ਼ਨਦੀਪ ਸਿੰਘ ਮਲੀਆ ਥਾਣਾ ਗੁਰੂ ਕਾ ਜੰਡਿਆਲਾ ਅਤੇ ਅਕਾਸ਼ ਦੀਪ ਸਿੰਘ ਨਿਵਾਸੀ ਗੁਰੂ ਕਾ ਜੰਡਿਆਲਾ ਜਿਲਾ ਅੰਮ੍ਰਿਤਸਰ ਕੋਲੋ ਖਰੀਦੇ ਸਨ। ਪੁਲਸ ਨੇ ਦੋਨਾਂ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਓਹਨਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੌਂਕੀ ਇੰਚਾਰਜ ਬੁੰਧੇਲਾ ਸੁਭਾਸ਼ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਦੇ ਦੌਰਾਨ ਬੜਾ ਪਿੰਡ ਦੇ ਕੋਲ ਮੌਜੂਦ ਸਨ। ਜਿੱਥੇ ਗੁਪਤ ਸੂਚਨਾ ਦੇ ਅਧਾਰ ਉੱਤੇ ਮਹਿਕਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋ 1 ਲੱਖ 20 ਹਜਾਰ ਦੇ ਨਕਲੀ ਨੋਟ ਅਤੇ ਇਕ ਇਨੋਵਾ ਕਰ ਬਰਾਮਦ ਕੀਤੀ ਗਈ ।