ਪਟਨਾ -(ਮਨਦੀਪ ਕੌਰ )- ਪਟਨਾ ਜਿਲ੍ਹੇ ਵਿੱਚ ਹੱਤਿਆ ਦੀਆ ਘਟਨਾਵਾਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ । ਤਾਜ਼ਾ ਮਾਮਲਾ JP ਗੰਗਾ ਪੱਥ ਤੋ PMCH ਗੇਟ ਰੰਗਦਾਰੀ ਨਹੀਂ ਦੇਣ ਉੱਤੇ ਦੋਸ਼ੀਆਂ ਦੁਬਾਰਾ ਐਮਬੂਲੈਂਸ ਚਾਲਕ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਅਪਰਾਧੀ ਮੌਕੇ ਉੱਤੋਂ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਮਾਮਲਾ ਰੰਗਦਾਰੀ ਅਤੇ ਫਿਰੌਤੀ ਦਾ ਲੱਗ ਰਿਹਾ ਹੈ। ਇਸੀ ਚੱਕਰ ਦੇ ਚਲਦੇ ਹੋਏ ਕਤਲ ਹੋਇਆ ਹੈ। ਆਰੋਪੀਆਂ ਨੇ ਵਿਨੇ ਨੂੰ ਖਿੱਚ ਕੇ ਐਂਬੂਲੈਂਸ ਤੋਂ ਬਾਹਰ ਕੱਢਿਆ । ਪਹਿਲੇ ਉਸ ਦੀ ਚੰਗੀ ਤਰਾਂ ਕੁੱਟਮਾਰ ਕੀਤੀ। ਫਿਰ ਉਸਨੂੰ ਗੋਲੀ ਮਾਰ ਦਿੱਤੀ। ਇਸ ਮਾਮਲੇ ਵਿੱਚ ਲੋਕਾਂ ਨੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਅਤੇ ਬਾਕੀ ਦੋਸ਼ੀਆਂ ਲਈ ਛਾਪੇਮਾਰੀ ਕਰ ਰਹੀ ਹੈ ।