ਨੈਸ਼ਨਲ ਡੈਸਕ –ਇਸ ਟਾਈਮ ਦੀ ਸਬ ਤੋਂ ਵੱਡੀ ਅਤੇ ਦੁਖਦਾਈ ਖ਼ਬਰ ਅਹਿਮਦਾਬਾਦ ਤੋਂ ਸਾਮਣੇ ਆ ਰਹੀ ਹੈ I ਅਹਿਮਦਾਬਾਦ ਦੇ ਮੇਘਾਣੀ ਨਗਰ ਦੇ ਰਿਹਾਇਸ਼ੀ ਇਲਾਕੇ ਵਿਚ ਏਅਰ ਇੰਡੀਆ ਦਾ ਜਹਾਜ ਕਰੈਸ਼ ਹੋ ਗਿਆ I ਜਹਾਜ ਦੇ ਡਿਗਣ ਦੇ ਨਾਲ ਹੀ ਉਸ ਵਿਚ ਅੱਗ ਲੱਗ ਗਈ I ਅਤੇ ਚਾਰੇ ਪਾਸੇ ਧੁਆ ਧੁਆ ਹੋ ਗਿਆ I ਜਿਸ ਦਾ ਅਸਰ ਦੂਰ ਦੂਰ ਤਕ ਨਾਜਰ ਆਉਣ ਲੱਗਾ I ਜਹਾਜ ਪੂਰੀ ਤਰਾਂ ਨਾਲ ਹਾਦਸਾਗ੍ਰਸਥ ਹੋ ਗਿਆ ਅਤੇ ਉਸ ਦੇ ਪਰਖਚੇ ਤਕ ਉਡ ਗਏ I
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇ ਵਾਪਰਿਆ ਜਦੋ ਜਹਾਜ ਟੇਕ ਆਫ਼ ਕਰ ਰਿਹਾ ਸੀ I ਇਹ ਜਹਾਜ ਸਰਦਾਰ ਵਲੱਭ ਬਾਈ ਪਟੇਲ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਸੀ Iਜਹਾਜ ਇਕ ਰਿਹਾਇਸ਼ੀ ਇਲਾਕੇ ਵਿਚ ਡਿਗਿਆ I ਟੇਕ ਆਫ਼ ਸਮੇ ਜਹਾਜ ਵਿਚ 242 ਲੋਕ ਸਵਾਰ ਸਨ I ਜਾਣੀ ਮਾਨੀ ਕਿੰਨਾ ਨੁਕਸਾਨ ਹੋਇਆ ਹੈ ਇਸ ਦੀ ਅਜੇ ਯਤਾਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ I ਬਚਾਅ ਟੀਮਾਂਮੌਕੇ ਉੱਤੇ ਪਹੁੰਚ ਗਈਆਂ ਹਨ I