ਨਵੀਂ ਦਿੱਲੀ -(ਮਨਦੀਪ ਕੌਰ )- ਪੰਜਾਬ ਸਰਕਾਰ ਨੇ ਪਾਕਿਸਤਾਨ ਅਤੇ ਭਾਰਤ ਵਿਚਲੇ ਚਲਦ ਤਨਾਵ ਨੂੰ ਲੈ ਕੇ ਇੱਕ ਮੀਡੀਆ ਐਡਵਾਈਜਰੀ ਜਾਰੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਮੀਡੀਆ ਚੈਨਲ ਸੁਰੱਖਿਆ ਦਲਾਂ ਦੀ ਕੋਈ ਵੀ ਆਉਣ ਜਾਣ ਦੀ ਲਾਈਵ ਕਵਰੇਜ ਨਹੀਂ ਕਰਨਗੇ । ਸਰਕਾਰ ਨੇ ਨਿਊਜ਼ ਚੈਨਲਾਂ, ਨਿਊਜ਼ ਏਜੰਸੀਆਂ , ਤੇ ਹੋਰ ਮੀਡੀਆ ਪਲੇਟਫਾਰਮ ਨੂੰ ਇਹ ਸਖਤ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਕੋਈ ਵੀ ਸੁਰੱਖਿਆ ਦਲਾਂ ਦਾ ਲਾਈਵ ਕਵਰੇਜ ਆਪਣੇ ਚੈਨਲਾਂ ਤੇ ਨਹੀਂ ਦਿਖਾਣਗੇ ।
ਆਪਰੇਸ਼ਨ ਸਿੰਧੂਰ ਦੇ ਚਲਦੇ ਜੰਮੂ ਕਸ਼ਮੀਰ ਦੇ ਨਾਲ ਨਾਲ ਪੰਜਾਬ ਦੇ ਵੀ ਕਈ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜੰਮੂ ਕਸ਼ਮੀਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਜਿਨਾਂ ਬੱਚਿਆਂ ਦੇ ਅੱਜ ਪੇਪਰ ਸਨ ਉਹ ਵੀ ਰੱਦ ਕਰ ਦਿੱਤੇ ਗਏ ਹਨ। ਦੂਜੀ ਤਰਫ ਅੰਬਾਲਾ ਦੇ ਵਿੱਚ ਡਰੋਨ ਉਡਾਉਣ ਤੇ ਰੋਕ ਲਗਾ ਦਿੱਤੀ ਗਈ ਹੈ। ਐਂਡ ਰੇਲਵੇ ਸਟੇਸ਼ਨ ਤੇ ਪ੍ਰੋਟੈਕਸ਼ਨ ਫੋਰਸ ਵੱਲੋਂ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਗੱਡੀ ਵਿੱਚ ਬੈਠੇ ਲੋਕਾਂ ਦੇ ਸਮਾਨ ਨੂੰ ਵੀ ਖੰਗਾਲਿਆ ਜਾ ਰਿਹਾ ਹੈ ।