ਦੋਰੰਗਲਾ -(ਮਨਦੀਪ ਕੌਰ )- ਲਗਾਤਾਰ ਵੱਧ ਰਹੀ ਧੁੰਦ ਦੇ ਕਾਰਨ ਵਿਜੀਬਿਲਿਟੀ ਘੱਟ ਹੋ ਗਈ ਹੈ ਜਿਸਦੇ ਕਾਰਨ ਸੜਕੀ ਹਾਦਸੇ ਲਗਾਤਾਰ ਵਧ ਰਹੇ ਹਨ । ਇਸੀ ਦੌਰਾਨ ਇੱਕ ਦਰਦਨਾਕ ਹਾਦਸਾ ਸਾਮ੍ਹਣੇ ਆਇਆ ਹੈ । ਜਿੱਥੇ ਥਾਣਾ ਧਾਰੀਵਾਲ ਦੇ ਅਡੀਸ਼ਨਲ ਐਸਐਚਓ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਜਿੱਥੇ ਅਡੀਸ਼ਨਲ ਐਸਐਚਓ ਸੁਲੱਖਣ ਸਿੰਘ ਦੀ ਸਿਹਤ ਥਾਣੇ ਦੇ ਵਿੱਚ ਵੀ ਖਰਾਬ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। Sho ਸੁਲੱਖਣ ਸਿੰਘ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਾ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ।
ਜਦੋ ਐਮਬੂਲੈਂਸ ਰਵਾਨਾ ਹੋਈ ਤਾਂ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਘੱਟ ਗਈ।ਜਿਸ ਕਾਰਨ ਐਂਬੂਲੈਂਸ ਦਰਖਤ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ ਐਡੀਸ਼ਨਲ ਐਸਐਚਓ ਸੁਲੱਖਣ ਸਿੰਘ ਦੀ ਮੌਤ ਹੋ ਗਈ ਅਤੇ ਉਹਨਾਂ ਦੀ ਬੇਟੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਜੋ ਕਿ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ। ਇਸ ਤੋਂ ਇਲਾਵਾ ਐਬੂਲੈਂਸ ਚਾਲਕ ਵੀ ਗੰਭੀਰ ਰੂਪ ਵਿੱਚ ਜਖਮੀ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ।।

