ਮੁੰਬਈ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਐਂਟਰਟੇਨਮੈਂਟ ਜਗਤ ਤੋਂ ਸਾਹਮਣੇ ਆ ਰਹੀ ਹੈ। ਦੱਸ ਗਈ ਕੇ ਫਿਲਮ ਇੰਡਸਟਰੀ ਦੇ ਵਿੱਚ HE MAN ਕਹਾਉਣ ਵਾਲੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ । ਕਾਫੀ ਲੰਬੇ ਸਮੇਂ ਤੋਂ ਇਸ ਅਭੀ ਨੇਤਾ ਦੀ ਸਿਹਤ ਨੂੰ ਲੈ ਕੇ ਕਾਫੀ ਖਬਰਾਂ ਫੈਲ ਰਹੀਆਂ ਸਨ ਪਿਛਲੇ ਦਿਨੀ ਵੀ ਅਭਿਨੇਤਾ ਧਰਮਿੰਦਰ ਮੁੰਬਈ ਦੇ ਇੱਕ ਨਾਮੀ ਹਸਪਤਾਲ ਦੇ ਵਿੱਚ ਦਾਖਿਲ ਰਹੇ ਸਨ ਲੇਕਿਨ ਸਿਹਤ ਵਿੱਚ ਸੁਧਾਰ ਹੋਣ ਦੇ ਕਾਰਨ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ।
ਦੱਸ ਦਈਏ ਅਭਿਨੇਤਾ ਧਰਮਿੰਦਰ ਨੂੰ ਕਾਫੀ ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਚੱਲ ਰਹੀ ਸੀ ਜਿਸ ਵਿੱਚ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਤਕਲੀਫ ਹੋ ਰਹੀ ਸੀ। ਦੱਸ ਦਈਏ ਅਦਾਕਾਰਾ ਧਰਮਿੰਦਰ ਨੇ 89 ਸਾਲ ਉਮਰ ਦੇ ਵਿੱਚ ਅਖੀਰਲਾ ਸਾਹ ਲਿਆ।IANX ਨੇ ਇਹ ਜਾਣਕਾਰੀ ਐਕਸ ਪੋਸਟ ਤੇ ਸਾਂਝੀ ਕੀਤੀ ਹੈ।
ਅੱਜ ਉਹਨਾਂ ਦਾ ਮੁੰਬਈ ਦੇ ਵਿੱਚ ਪਵਨ ਹੰਸ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ। ਜਿੱਥੇ ਫਿਲਮੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚ ਰਹੀਆਂ।

