ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ । ਜਿੱਥੇ ਸਵੇਰੇ ਸਵੇਰੇ ਐਸਬੀਆਈ ਦੇ ਏਟੀਐਮ ਦੀ ਚੋਰੀ ਦੀ ਖਬਰ ਸਾਹਮਣੇ ਆਈ ਸੀ ਉੱਥੇ ਹੀ ਅੱਜ ਸਵੇਰੇ ਬਸਤੀ ਸ਼ੇਖ ਦੇ ਵਿੱਚ ਇੱਕ ਘਰ ਦੇ ਬਾਹਰੋਂ ਐਕਟੀਵਾ ਚੋਰੀ ਹੋ ਗਈ। ਪੀੜਿਤ ਦਾ ਕਹਿਣਾ ਹੈ ਕਿ ਉਹ ਐਕਟੀਵਾ ਘਰ ਦੇ ਬਾਹਰ ਖੜੀ ਕਰਕੇ ਦੋ ਮਿੰਟ ਘਰ ਦੇ ਅੰਦਰ ਕੁਝ ਸਮਾਨ ਲੈਣ ਲਈ ਗਿਆ ਤੇ ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਬਾਹਰ ਐਕਟੀਵਾ ਨਹੀਂ ਸੀ। ਜਦੋਂ ਉਹਨਾਂ ਨੇ ਆਸ ਪੜੋਸ ਦੇ ਸੀਸੀ ਟੀਵੀ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਕੋਈ ਨਕਾਬ ਪੋਸ਼ ਆਦਮੀ ਉਹਨਾਂ ਦੀ ਐਕਟੀਵਾ ਚੋਰੀ ਕਰਕੇ ਲੈ ਗਿਆ ਹੈ।
ਇਹ ਮਾਮਲਾ ਅੱਜ ਸਵੇਰੇ 11 ਵਜੇ ਦਾ ਹੈ । ਪੀੜਿਤ 11.30 ਵਜੇ ਪੁਲਿਸ ਸਟੇਸ਼ਨ ਮਾਮਲਾ ਦਰਜ ਕਰਾਉਣ ਜਾਂਦੇ ਹਨ। ਪਰ ਉਥੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ। ਸਿਫਾਰਿਸ਼ ਪਵਾ ਕੇ ਉਹਨਾਂ ਨੇ ਪਰਚਾ ਤਾਂ ਦਰਜ ਕਰਵਾ ਦਿੱਤਾ ਪਰ ਹਜੇ ਤੱਕ ਕੋਈ ਵੀ ਪੁਲਿਸ ਮੁਲਾਜਿਮ ਮੌਕਾ ਦੇਖਣ ਲਈ ਨਹੀਂ ਪਹੁੰਚੀ।