ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਹੋਏ 13 ਸਾਲਾ ਰੇਪ ਕੇਸ ਮਾਮਲੇ ਵਿਚ ਏਸੀਪੀ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਸਾਲਾਂ ਨਾਬਾਲਿਕਾ ਦੇ ਲਾਪਤਾ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ। ਜਿਸ ਤੋਂ ਬਾਅਦ ਨਾਬਾਲਿਕਾ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਕਰ ਦਿੱਤੀ ਗਈ ਸੀ। ਪਰ ਬੀਤੀ ਦੇਰ ਰਾਤ ਨਾਬਾਲਿਕਾ ਦੀ ਮੌਤ ਹੋਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਨਾਬਾਲਿਕਾ ਦੀ ਲਾਸ਼ ਗਵਾਂਢੀਆਂ ਦੇ ਬਾਥਰੂਮ ਦੇ ਵਿੱਚ ਪਈ ਮਿਲੀ ਜਿਸ ਉਪਰੰਤ ਮਹੱਲਾ ਵਾਸੀਆਂ ਵੱਲੋਂ ਰਾਤ 1 ਵਜੇ ਤੱਕ ਜੰਮ ਕੇ ਪੱਥਰਾਵ ਕੀਤਾ ਗਿਆ ਅਤੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ।
ਜਿਸ ਘਰ ਦੇ ਵਿੱਚ ਨਬਾਲਿਕਾ ਦੀ ਮੌਤ ਹੋਈ ਉਥੋਂ ਦੇ ਸੀਸੀਟੀਵੀ ਵੀ ਚੈੱਕ ਕੀਤੇ ਗਏ ਜਿਸ ਤੋਂ ਇਹ ਖੁਲਾਸਾ ਹੋਇਆ ਕਿ ਨਾਬਾਲਿਕਾ ਦੋਸ਼ੀ ਦੇ ਘਰ ਗਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਨਬਾਲਿਕਾ ਮੁਜਰਮ ਦੇ ਘਰ ਅਕਸਰ ਜਾਇਆ ਕਰਦੀ ਸੀ ਕਿਉਂਕਿ ਰਿੰਕੀ ਸਿੰਘ ਉਰਫ ਹੈਪੀ ਦੀ ਧੀ ਉਸਦੀ ਦੋਸਤ ਸੀ ਤੇ ਇਸੇ ਕਾਰਨ ਉਸਦੇ ਘਰ ਅਕਸਰ ਉਸਦਾ ਆਣਾ ਜਾਣਾ ਰਹਿੰਦਾ ਸੀ।
ਬੀਤੀ ਰਾਤ ਵੀ ਉਹ ਆਪਣੀ ਸਹੇਲੀ ਨੂੰ ਮਿਲਣ ਹੈਪੀ ਦੇ ਘਰ ਗਈ ਸੀ ਲੇਕਿਨ ਉਸ ਉਪਰੰਤ ਰਿੰਕੀ ਸਿੰਘ ਉਰਫ ਹੈਪੀ ਦੀ ਘਰਵਾਲੀ ਅਤੇ ਉਸਦੀ ਧੀ ਆਪਣੇ ਪੇਕੇ ਘਰ ਗਈਆਂ ਹੋਈਆਂ ਸਨ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਹੈਪੀ ਨੇ ਇਹ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਘਰ ਦੇ ਮਾਲਕ ਰਿੰਕੀ ਸਿੰਘ ਉਰਫ ਹੈਪੀ ਉੱਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਏਐਸਆਈ ਮੰਗਤ ਰਾਮ ਨੂੰ ਮਾਮਲੇ ਦੇ ਵਿੱਚ ਲਾਪਰਵਾਹੀ ਵਰਤਦੇ ਹੋਏ ਡਿਪਾਰਟਮੈਂਟ ਵੱਲੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ । ਉਹਨਾਂ ਨੇ ਦੱਸਿਆ ਕਿ ਮੁਜਰਿਮ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਅਤੇ ਉਸ ਤੋਂ ਅੱਗੇ ਦੀ ਪੁਸ਼ਤਾਸ਼ ਕੀਤੀ ਜਾ ਰਹੀ ਹੈ। ਨਬਾਲਿਕਾ ਦੇ ਸਰੀਰ ਨੂੰ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ ਅੱਜ ਦੁਪਹਿਰ ਤੱਕ ਉਸਦਾ ਪੋਸਟਮਾਰਟਮ ਹੋਣ ਤੋਂ ਬਾਅਦ ਉਸਦੀ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਏਗਾ।
ਇਸ ਸਮੇਂ ਆਰੋਪੀ ਉੱਤੇ ਪ੍ਰਸ਼ਾਸਨ ਵਲੋਂ FIR ਦਰਜ ਕਰ ਦਿੱਤੀ ਗਈ ਹੈ।

