ਫਗਵਾੜਾ -(ਮਨਦੀਪ ਕੌਰ )- ਫਗਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਦਿਲਜੀਤ ਰਾਜੂ ਦੇ ਉੱਤੇ ਦੇਰ ਰਾਤ ਗੋਲੀਆਂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਰਾਤ ਦੇ ਲਗਭਗ 1.30 ਵਜੇ ਦੇ ਕਰੀਬ ਵਾਪਰੀ। ਫਗਵਾੜਾ ਦੇ ਡੀਐਸਪੀ ਭਰਤ ਭੂਸ਼ਣ ਨੇ ਖੁਦ ਗੋਲੀਆਂ ਚਲਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਘਟਨਾ ਦੇ ਵਿੱਚ ਬਦਮਾਸ਼ਾਂ ਵੱਲੋਂ ਕੁੱਲ 14 ਰਾਊਂਡ ਫਾਇਰ ਕੀਤੇ ਗਏ। ਡੀਐਸਪੀ ਭਰਤ ਭੂਸ਼ਣ ਨੇ ਦੱਸਿਆ ਕਿ ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਰਾਤ ਦੇ ਸਮੇਂ ਦੋ ਬਦਮਾਸ਼ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਦਲਜੀਤ ਰਾਜੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਕਰੀਬਨ 14 ਰਾਊਂਡ ਫਾਇਰ ਕਰਦੇ ਹਨ। ਹਾਲਾਂਕਿ ਇਸ ਵਾਰਤਾਤ ਦੇ ਲਈ ਕਿਸੇ ਵੱਲੋਂ ਵੀ ਧਮਕੀ ਭਰੀ ਕਾਲ ਜਾਂ ਫਿਰੌਤੀ ਲਈ ਕੋਈ ਫੋਨ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਸੀਸੀ ਟੀਵੀ ਖੰਗਾਲ ਰਹੀ ਹੈ ਤਾਂ ਕਿ ਇਹਨਾਂ ਸ਼ੂਟਰਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ । ਪੁਲਿਸ ਤੋਂ ਇਲਾਵਾ ਉੱਚ ਅਧਿਕਾਰੀ ਵੀ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।

