ਮਾਨਸਾ -(ਮਨਦੀਪ ਕੌਰ )- ਆਮ ਆਦਮੀ ਪਾਰਟੀ ਦੇ ਨੇਤਾ ਨਵਨੀਤ ਸਿੰਘ ਨੀਤੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਹੜ੍ਹ ਪੀੜਿਤਾਂ ਦੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਜਾ ਰਹੇ ਸਨ। ਪਰ ਰਸਤੇ ਦੇ ਵਿੱਚ ਹੋਏ ਹਾਦਸੇ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ
ਨਵਨੀਤ ਸਿੰਘ ਨੀਤੂ ਢੈਪਈ ਪਿੰਡ ਦੇ ਰਹਿਣ ਵਾਲੇ ਸਨ। ਅਤੇ ਮਾਨਸਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਯੂਥ ਕਲੱਬ ਦੇ ਕੋਆਰਡੀਨੇਟਰ ਸਨ। ਅਤੇ ਲਗਾਤਾਰ ਹੜ ਪੀੜਤਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਹੜ ਪੀੜਿਤਾਂ ਦੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਮੂਸਾ ਕੈਂਚੀਆਂ ਦੇ ਕੋਲ ਉਹਨਾਂ ਦਾ ਟਰੈਕਟਰ ਇੱਕ ਬੈਲ ਦੇ ਨਾਲ ਟਕਰਾ ਗਿਆ। ਜਿੱਥੇ ਉਹਨਾਂ ਦੀ ਟਰੈਕਟਰ ਤੋਂ ਡਿੱਗਣ ਦੇ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ।