ਜਲੰਧਰ-(ਮਨਦੀਪ ਕੌਰ )- ਜਲੰਧਰ ਦੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰਿਕ ਮੇਂਬਰਾ ਨੇ ਇਲਜਾਮ ਲਗਾਇਆ ਹੈ ਕੇ ਓਹਨਾ ਦੇ ਪੁੱਤ ਦਾ ਕਤਲ ਓਹਨਾ ਦੇ ਦੋਸਤਾਂ ਨੇ ਕੀਤਾ ਹੈ। ਪਰਿਵਾਰਿਕ ਮੇਂਬਰਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ। ਮ੍ਰਿਤਕ ਦੀ ਪਹਿਚਾਣ 29 ਸਾਲਾ ਜਸਵਿੰਦਰ ਸਿੰਘ ਨਿਵਾਸੀ ਲੋਹੀਆਂ ਦੇ ਰੂਪ ਵਿੱਚ ਹੋਈ ਹੈ। ਸੁਲਤਾਨਪੁਰ ਥਾਣੇ ਵਿੱਚ ਮ੍ਰਿਤਕ ਦੇ ਭਰਾ ਦੀ ਮੌਤ ਦੀ ਰਿਪੋਰਟ ਦਰਜ ਕਾਰਵਾਈ ਹੈ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕੇ ਉਸ ਦਾ ਭਰਾ ਜਸਵਿੰਦਰ ਸਿੰਘ ਵਿਆਹਿਆ ਹੋਇਆ ਹੈ।
9:15 ਉੱਤੇ ਉਸ ਦੇ ਸਾਥੀ ਇਹ ਕਹਿ ਕੇ ਮੇਰੇ ਭਰਾ ਨੂੰ ਘਰੋਂ ਲੈ ਕੇ ਗਏ ਕੇ ਕੁਛ ਜ਼ਰੂਰੀ ਕੰਮ ਹੈ। ਉਸ ਤੋਂ ਬਾਅਦ ਉਹ ਦੋਸ਼ੀਆਂ ਦਾ ਫੋਨ ਆਇਆ ਕੇ ਜਸਵਿੰਦਰ ਦਾ ਕਤਲ ਕਰ ਦਿਤਾ ਹੈ। ਉਸ ਦਾ ਜਖ਼ਮੀ ਸਰੀਰ ਜਾਬੋਵਾਲ ਤੋਂ ਪਿੰਡ ਰਾਮੇਵਾਲ ਜਾਨ ਵਾਲੀ ਸੜਕ ਉੱਤੇ ਪਿਆ ਹੈ ਜਾ ਕੇ ਲੈ ਆਓ। ਜਦੋ ਅੱਸੀ ਪੰਚਾਇਤ ਦੇ ਮੋਹਰਵਾਰ ਵਿਅਕਤੀਆਂ ਨਾਲ ਓਥੇ ਪਹੁੰਚੇ ਤਾਂ ਜਸਵਿੰਦਰ ਸਿੰਘ ਓਥੇ ਖੂਨ ਨਾਲ ਲੱਥਪਥ ਪਿਆ ਸੀ। ਉਸ ਨੂੰ ਚੱਕ ਕੇ ਹਸਪਤਾਲ ਲੈ ਕੇ ਗਏ ਤਾਂ ਓਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿਤਾ।
ਹਰਵਿੰਦਰ ਸਿੰਘ ਨੇ ਪੁਲੀਸ ਨੂੰ ਕਿਹਾ ਹੈ ਕੇ ਜਸਵਿੰਦਰ ਸਿੰਘ ਦਾ ਕਤਲ ਇਸ ਦੇ 4 ਦੋਸਤਾਂ ਵੱਲੋ ਕੀਤਾ ਗਿਆ ਹੈ। ਅਤੇ ਓਹਨਾ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਸ਼ਾਨਬੀਨ ਕਰ ਰਹੀ ਹੈ।