ਜਲੰਧਰ -(ਮਨਦੀਪ ਕੌਰ )- ਪੁਲਿਸ ਨੇ ਨਜਾਇਜ਼ ਪਿਸਤੋਲ ਦੇ ਨਾਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਕ੍ਰਾਈਮ ਬਰਾਂਚ ਨੇ ਘਾਸ ਮੰਡੀ ਦੇ ਨਜ਼ਦੀਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਦੀ ਪਹਿਚਾਨ ਤਨਵੀਰ ਉਫ ਤਨੂ ਨਿਵਾਸੀ ਕੋਟ ਸਦੀਕ ਦੇ ਤੌਰ ਤੇ ਹੋਈ ਹੈ। ਕਰਾਈਮ ਬਰਾਂਚ ਦੇ ਏਐਸ ਆਈ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾ ਲਗਾਇਆ ਸੀ। ਅਤੇ ਇਸ ਆਰੋਪੀ ਨੂੰ ਗ੍ਰਿਫਤਾਰ ਕੀਤਾ।
ਏਐਸਆਈ ਨੇ ਦੱਸਿਆ ਕਿ ਆਰੋਪੀ ਕੋਲੋਂ ਇੱਕ ਦੇਸੀ ਪਿਸਤੋਲ, ਪੰਜ ਕਾਰਤੂਸ , ਇੱਕ ਖੋਲ ਬਰਾਮਦ ਕੀਤਾ ਗਿਆ ਹੈ। ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ। ਏਐਸਆਈ ਨੇ ਦੱਸਿਆ ਕਿ ਰਿਮਾਂਡ ਦੌਰਾਨ ਅਸੀਂ ਇਸ ਤੋਂ ਪਤਾ ਕਰਾਂਗੇ ਕਿ ਉਸਨੇ ਇਹ ਪਿਸਤੌਲ ਕਿੱਥੋਂ ਖਰੀਦਿਆ ਹੈ ਕਿਸ ਵਾਸਤੇ ਖਰੀਦਿਆ ਹੈ ਅਤੇ ਹੁਣ ਤੱਕ ਕਿਹੜੇ ਕਿਹੜੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।