ਜਲੰਧਰ -(ਮਨਦੀਪ ਕੌਰ )- ਅਮਰੀਕਾ ਭੇਜਣ ਦੇ ਨਾਮ ਤੇ ਠੱਗੀ ਮਾਰਨ ਵਾਲੀ ਔਰਤ ਨੂੰ ਮਾਰਗੋ ਕੈਂਪ ਦੀ ਪੁਲਿਸ ਨੇ ਦਿੱਲੀ ਤੋਂ ਜਾ ਕੇ ਗ੍ਰਿਫਤਾਰ ਕੀਤਾ ਹੈ। ਐਸ ਐਚ ਓ ਸੰਜੀਵ ਸੂਰੀ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਜਸਵੀਰ ਸਿੰਘ ਨਿਵਾਸੀ ਗ੍ਰੀਨ ਐਵਨਿਊ ਕਾਲਾ ਸੰਘਿਆ ਰੋਡ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਦਿੱਲੀ ਦੇ ਤਿਲਕ ਨਗਰ ਦੀ ਰਹਿਣ ਵਾਲੀ ਔਰਤ ਗੁਰਮੀਤ ਕੌਰ ਪਤਨੀ ਰਘੂਵੀਰ ਸਿੰਘ ਉਹਨਾਂ ਦੀ ਜਾਨ ਪਹਿਚਾਣਦੇ ਸਨ। ਜਿਸ ਵਿੱਚ ਗੁਰਮੀਤ ਕੌਰ ਨੇ ਉਹਨਾਂ ਨੂੰ ਝਾਂਸਾ ਦਿੱਤਾ ਕਿ ਉਹ ਸੰਦੀਪ ਨੂੰ ਅਮੇਰੀਕਾ ਲੈ ਕੇ ਜਾ ਸਕਦੇ ਹਨ।
ਇਸ ਦੇ ਬਦਲੇ ਵਿੱਚ ਗੁਰਮੀਤ ਕੌਰ ਨੇ ਆਪਣੇ ਅਕਾਊਂਟ ਵਿੱਚ ਉਹਨਾਂ ਤੋਂ ਢਾਈ ਲੱਖ ਰੁਪਏ ਲਏ। ਕਾਫੀ ਮਹੀਨੇ ਬੀਤ ਜਾਣ ਤੋਂ ਬਾਅਦ ਨਾ ਤਾਂ ਉਸ ਨੇ ਸੰਦੀਪ ਸਿੰਘ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਉਨਾਂ ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਮੀਤ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ। ਜਿਸ ਤੋਂ ਬਾਅਦ ਗੁਰਮੀਤ ਕੌਰ ਕਾਫੀ ਸਮੇਂ ਤੋਂ ਪੁਲਿਸ ਤੋਂ ਬਚਦੀ ਰਹੀ। ਜਿਸ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਏਐਸ ਆਈ ਬਲਵਿੰਦਰ ਸਿੰਘ ਨੇ ਦਿੱਲੀ ਜਾ ਕੇ ਗੁਰਮੀਤ ਕੌਰ ਨੂੰ ਗ੍ਰਿਫਤਾਰ ਕੀਤਾ।।