ਜਲੰਧਰ -(ਮਨਦੀਪ ਕੌਰ)- ਪੰਜਾਬ ਵਿੱਚ ਜਿੱਥੇ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਵੇ ਕਰ ਰਹੀ ਹੈ ਉੱਥੇ ਹੀ ਇੱਕ ਔਰਤ ਜਦੋਂ ਆਪਣੀ ਸੁਰੱਖਿਆ ਲਈ ਪੁਲਿਸ ਕੋਲ ਜਾਂਦੀ ਹੈ ਤਾਂ ਉੱਥੇ ਹੀ ਉਸ ਨਾਲ ਕੁੱਟਮਾਰ ਹੁੰਦੀ ਹੈ ਤਾਂ ਸਵਾਲ ਕਾਨੂੰਨ ਵਿਵਸਥਾ ਉੱਤੇ ਉੱਠਣਾ ਲਾਜਮੀ ਹੈ। ਮਾਮਲਾ ਜਲੰਧਰ ਦੇ ਥਾਣਾ ਸੱਤ ਦੇ ਵਿੱਚ ਸਥਿਤ ਮਾਡਲ ਡਾਊਨ ਦਾ ਹੈ ਸੱਤ ਦੇ ਅਧੀਨ ਥਾਣਾ ਮਾਡਲ ਟਊਨ ਦਫਤਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਪ੍ਰਸ਼ਾਸਨ ਦੇ ਕੰਮ ਕਾਜ ਉੱਤੇ ਗੰਭੀਰ ਸਵਾਲ ਖੜੇ ਕੀਤੇ ਹਨ।
ਮਾਮਲਾ ਜਲੰਧਰ ਦੇ ਫੋਲੜੀਵਾਲ ਦੀ ਰਹਿਣ ਵਾਲੀ ਇੱਕ ਨੌਜਵਾਨ ਔਰਤ ਜੋ ਕਿ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਹੈ ਉਸ ਨੇ ਆਪਣੇ ਭਰਾ ਦੇ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਾਇਆ ਸੀ। ਇਸ ਮਾਮਲੇ ਦੀ ਸੁਣਵਾਈ ਲਈ ਦੋਵਾਂ ਧਿਰਾਂ ਨੂੰ ਏਸੀਪੀ ਦਫਤਰ ਬੁਲਾਇਆ ਗਿਆ ਸੀ। ਸੁਣਵਾਈ ਦੇ ਦੌਰਾਨ ਦੂਜੇ ਧਿਰ ਵਿੱਚ ਇੱਕ ਔਰਤ ਸੁਰਜੀਤ ਕੌਰ ਨੇ ਏਸੀਪੀ ਦੀ ਮੌਜੂਦਗੀ ਦੇ ਵਿੱਚ ਪੀੜਤਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਘਟਨਾ ਤੋਂ ਬਾਅਦ ਅਪਮਾਨਿਤ ਲੜਕੀ ਨੇ ਆਪਣੀ ਨਾਨੀ ਦੇ ਘਰ ਜਾ ਕੇ ਉੱਥੇ ਜਹਿਰ ਖਾ ਲਿਆ। ਪਰਿਵਾਰ ਨੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪੀੜੀਤਾ ਦੇ ਮਾਮੇ ਸੋਨੂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਲੜਕੀ ਦੇ ਭਰਾ ਸੂਰਜ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਨੇ ਏਸੀਪੀ ਰੁਪਿੰਦਰ ਕੌਰ ਕੋਲ ਸ਼ਿਕਾਇਤ ਕੀਤੀ । ਸੁਣਵਾਈ ਦੀ ਦੌਰਾਨ ਮੁਲਜ਼ਮ ਦੇ ਰਿਸ਼ਤੇਦਾਰ ਸੁਰਜੀਤ ਕੌਰ ਨੇ ਏਸੀਪੀ ਦੀ ਮੌਜੂਦਗੀ ਦੇ ਵਿੱਚ ਥੱਪੜ ਮਾਰੇ ਅਤੇ ਹੱਥੋਂ ਪਾਈ ਹੋ ਗਈ ।
ਜਦੋਂ ਇਸ ਮਾਮਲੇ ਦੇ ਵਿੱਚ ਏਸੀਪੀ ਰੂਪਦੀਪ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ਨੂੰ ਜਾਂਚ ਲਈ ਬੁਲਾਇਆ ਗਿਆ ਸੀ। ਦੋਵਾਂ ਧੀਰਾਂ ਵਿਚਕਾਰ ਝਗੜਾ ਹੋਇਆ ਸੀ ਅਸੀਂ ਦੋਵਾਂ ਖਿਲਾਫ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਭਰਾ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।