ਕਪੂਰਥਲਾ -(ਮਨਦੀਪ ਕੌਰ )- ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਲਈ ਪਾਕਿਸਤਾਨ ਗਈਆਂ ਸੰਗਤਾਂ ਦੇ ਜਥੇ ਦੇ ਵਿੱਚੋਂ ਇੱਕ ਮਹਿਲਾ ਗਾਇਬ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਕਪੂਰਥਲਾ ਜਿਲੇ ਦੇ ਨਾਲ ਸੰਬੰਧਿਤ ਹੈ। ਗੁੰਮਸ਼ੁਦਾ ਮਹਿਲਾ ਦੀ ਪਹਿਚਾਣ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ , ਡਾਕਖਾਨਾ ਟਿੱਬਾ,ਜਿਲਾ ਕਪੂਰਥਲਾ ਦੇ ਰੂਪ ਵਿਚ ਹੋਈ ਹੈ ।
ਇਹ ਮਹਿਲਾ 4 ਨਵੰਬਰ ਨੂੰ ਭਾਰਤੀ ਇਮੀਗਰੇਸ਼ਨ ਦੇ ਰਿਕਾਰਡ ਦੇ ਹਿਸਾਬ ਨਾਲ 1932 ਸਿੱਖ ਸ਼ਰਧਾਲੂਆਂ ਦੇ ਜੱਥੇ ਦੇ ਨਾਲ ਅਟਾਰੀ ਸਰਹੰਦ ਰਸਤੇ ਪਾਕਿਸਤਾਨ ਗਏ ਸੀ। ਅੱਜ ਪੂਰੇ 10 ਦਿਨਾਂ ਦੇ ਬਾਅਦ ਪੂਰਾ ਜਥਾ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਹੁੰਚਿਆ ਪਰ ਰਿਕਾਰਡ ਦੇ ਹਿਸਾਬ ਦੇ ਨਾਲ 1922 ਸ਼ਰਧਾਲੂ ਹੀ ਵਾਪਸ ਭਾਰਤ ਭਰਤੇ ਹਨ।
ਸਿੱਖ ਸ਼ਰਧਾਲੂਆਂ ਦੇ ਜਥੇ ਦੇ ਅੱਜ ਵਤਨ ਆਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਚਾਰ ਮੈਂਬਰ, ਇਸ ਤੋਂ ਇਲਾਵਾ ਤਿੰਨ ਔਰਤਾਂ, ਜਿਨ੍ਹਾਂ ਦੇ ਘਰ ਵਿਚ ਕੋਈ ਬਿਮਾਰ ਸੀ, ਉਹ ਪਹਿਲਾਂ ਹੀ ਵਤਨ ਪਰਤ ਆਈਆਂ ਸਨ। ਪਰ ਸਰਬਜੀਤ ਕੌਰ ਆਪਣੇ ਜਥੇ ਦੇ ਵਿੱਚੋਂ ਗਾਇਬ ਹੋਣ ਦੇ ਕਾਰਨ ਵਾਪਸ ਭਾਰਤ ਨਹੀਂ ਪਰਤੀ।
ਇਥੇ ਇਹ ਵੀ ਜਿਕਰ ਯੋਗ ਹੈ ਕਿ ਚਾਰ ਨਵੰਬਰ ਨੂੰ ਪਾਕਿਸਤਾਨ ਜਾਣ ਵੇਲੇ ਇਮੀਗਰੇਸ਼ਨ ਦੇ ਜੋ ਫਾਰਮ ਭਰਿਆ ਗਿਆ ਹੈ ਉਸ ਵਿੱਚ ਸਰਬਜੀਤ ਕੌਰ ਵੱਲੋਂ ਆਪਣੀ ਜਾਣਕਾਰੀ ਅਧੂਰੀ ਛੱਡੀ ਗਈ ਹੈ। ਜਿਸ ਦੇ ਵਿੱਚ ਨਾ ਤਾਂ ਉਸਨੇ ਆਪਣਾ ਪੂਰਾ ਪਤਾ ਲਿਖਿਆ ਹੈ ਅਤੇ ਨਾ ਹੀ ਪਾਸਪੋਰਟ ਨੰਬਰ ਲਿਖਿਆ ਹੈ।

