ਜਲੰਧਰ -(ਮਨਦੀਪ ਕੌਰ )- ਥਾਣਾ ਭਾਰਗੋ ਕੈਂਪ ਦੇ ਅਧੀਨ ਆਉਂਦੇ ਜੈਨਾ ਨਗਰ ਵਿੱਚ ਇੱਕ ਮਹਿਲਾ ਵੱਲੋਂ ਘਰ ਵਿੱਚ ਫੰਦਾ ਲਗਾ ਕੇ ਆਤਮਹੱਤਿਆ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮਹਿਲਾ ਡਿਪਰੈਸ਼ਨ ਦੀ ਮਰੀਜ਼ ਸੀ ਜਿਸ ਦੇ ਚਲਦੇ ਉਸ ਨੇ ਸ਼ੱਕੀ ਹਾਲਾਤ ਦੇ ਵਿੱਚ ਪੱਖੇ ਨਾਲ ਫੰਦਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਿਕਾ ਦੀ ਪਹਿਚਾਣ ਹੀਨਾ ਉਮਰ 51 ਸਾਲ ਨਿਵਾਸੀ ਜੈਨਾ ਨਗਰ ਦੇ ਰੂਪ ਵਿੱਚ ਹੋਈ ਹੈ। ਘਟਨਾ ਦੀ ਸੂਚਨਾ ਲੋਕਾਂ ਦੁਆਰਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹੀਨਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਬਿਮਾਰੀ ਦੇ ਚਲਦੇ ਉਹ ਡਿਪਰੈਸ਼ਨ ਸ਼ਿਕਾਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਹੀਨਾ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਸੀ ਘਟਨਾ ਦੇ ਦੌਰਾਨ ਉਹ ਘਰ ਵਿੱਚ ਇਕੱਲੀ ਸੀ , ਉਦੋਂ ਹੀ ਉਸ ਨੇ ਪੱਖੇ ਨਾਲ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ। ਹੀਨਾ ਦਾ ਪਤੀ ਅਸ਼ਵਨੀ ਕੁਮਾਰ ਜਦੋਂ ਘਰ ਵਾਪਸ ਆਇਆ ਤਾਂ ਉਸ ਨੇ ਹੀਨਾ ਦੇ ਸਰੀਰ ਨੂੰ ਫੰਦੇ ਨਾਲ ਲਟਕਦਿਆਂ ਹੋਇਆ ਦੇਖਿਆ। ਜਿਸ ਤੋਂ ਬਾਅਦ ਉਸ ਨੇ ਇਲਾਕੇ ਦੇ ਲੋਕਾਂ ਨੂੰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਥਾਰਾਂ ਭਾਰਗੋ ਕੈਂਪ ਦੀ ਪੁਲਿਸ ਦੇ ਮੁਖੀ ਮੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਦੁਪਹਿਰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਜੈਨਾ ਨਗਰ ਦੇ ਵਿੱਚ ਕਿਸੀ ਔਰਤ ਵੱਲੋਂ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ ਗਈ ਹੈ।
ਜਿਸ ਦੇ ਬਾਅਦ ਉਹ ਟੀਮ ਦੇ ਨਾਲ ਮੌਕੇ ਉੱਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਹੀਨਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਜਿਸ ਦੇ ਕਾਰਨ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ਅਤੇ ਰੋਜ਼ਾਨਾ ਡਿਪਰੈਸ਼ਨ ਵਿੱਚ ਰਹਿੰਦੀ ਸੀ ।ਜਿਸ ਦੇ ਚਲਦੇ ਉਸਨੇ ਇਹ ਖੌਫਨਾ ਕਦਮ ਚੁੱਕਿਆ । ਹੀਨਾ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਜਿਸ ਦ ਚਲਦੇ ਇਹ ਖੌਫਨਾਕ ਕਦਮ ਚੱਕਿਆ। ਪੁਲਿਸ ਨੇ ਮ੍ਰਿਤਕਾ ਦੇ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੁਜਵਾ ਦਿੱਤਾ ਹੈ ਪੋਸਟਮਾਰਟਮ ਦੇ ਬਾਅਦ ਮ੍ਰਿਤੀਕਾ ਦੇ ਸਰੀਰ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਅਤੇ ਮ੍ਰਿਤਿਕਾ ਦੇ ਭਰਾ ਰਾਜਕੁਮਾਰ ਦੇ ਬਿਆਨਾਂ ਦੇ ਆਧਾਰ ਉੱਤੇ ਬੀ ,ਐਨ,ਐਸ 194 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

