ਫਗਵਾੜਾ -(ਮਨਦੀਪ ਕੌਰ )- ਪੰਜਾਬੀ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਛਾ ਗਈ ਹੈ ਦਰਅਸਲ ਫਗਵਾੜਾ ਦੇ ਮਸ਼ਹੂਰ ਗਾਇਕ ਖਾਨ ਸਾਹਿਬ ਦੀ ਮਾਂ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ । ਮ੍ਰਿਤਿਕਾ ਦੀ ਪਹਿਚਾਣ ਸਲਮਾ ਪਰਵੀਨ ਦੇ ਰੂਪ ਵਿੱਚ ਹੋਈ ਹੈ ਖਾਨ ਸਾਹਿਬ ਦੀ ਮਾਂ ਸਲਮਾ ਪ੍ਰਵੀਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਸਲਮਾ ਦਾ ਚੰਡੀਗੜ੍ਹ ਦੇ ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ ਜਿੱਥੇ ਬੀਤੇ ਦਿਨ ਉਹਨਾਂ ਦੀ ਮੌਤ ਹੋ ਗਈ। ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਲਗਾਤਾਰ ਇਲਾਜ ਦੇ ਬਾਵਜੂਦ ਵੀ ਉਹਨਾਂ ਦੀ ਤਬੀਅਤ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਇਲਾਜ ਦੌਰਾਨ ਹੀ ਉਹਨਾਂ ਨੇ ਆਪਣੇ ਅੰਤਿਮ ਸਾਹ ਲਏ।
ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਇਸ ਸਮੇਂ ਵਿਦੇਸ਼ ਵਿੱਚ ਹੈ ਅਤੇ ਆਪਣੀ ਮਾਂ ਦੀ ਮੌਤ ਦੀ ਖਬਰ ਸੁਣ ਕੇ ਬੇਹਦ ਦੁਖੀ ਹੈ ਪਰਿਵਾਰਿਕ ਸੂਤਰਾਂ ਦੇ ਅਨੁਸਾਰ ਉਹ ਅੱਜ ਸ਼ਾਮ ਤੱਕ ਭਾਰਤ ਵਾਪਿਸ ਆ ਜਾਣਗੇ ਤਾਂ ਕਿ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਸਕਣ। ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਜਗਤ ਦੇ ਕਈ ਕਲਾਕਾਰ ਸਿਖਾਣ ਸਾਹਿਬ ਅਤੇ ਉਨਾਂ ਦੇ ਪਰਿਵਾਰ ਦੇ ਪ੍ਰਤੀ ਦੁੱਖ ਪ੍ਰਗਟ ਕਰ ਰਹੇ ਹਨ।
ਸਲਮਾ ਪਰਵੀਨ ਦੇ ਜਾਨਣ ਵਾਲੇ ਲੋਕ ਦੱਸ ਰਹੇ ਹਨ ਕਿ ਉਹ ਧਾਰਮਿਕ ਅਤੇ ਮਿਲਣਸਾਰ ਰਹੀ ਹੈ ਉਹ ਆਪਣੇ ਪਰਿਵਾਰ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੀ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਉਹਨ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖਾਨ ਸਾਹਿਬ ਨੂੰ ਆਪਣੀ ਮਾਂ ਦੇ ਨਾਲ ਬੇਹਦ ਪਿਆਰ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਮਾਂ ਦੇ ਨਾਲ ਕਾਫੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

