ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਜਲੰਧਰ ਤੋਂ ਆ ਰਹੀ ਹੈ । ਜਿੱਥੇ ਪੰਜਾਬੀ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਦੇ ਮੁਤਾਬਕ ਮਾਸਟਰ ਸਲੀਮ ਦੇ ਪਿਤਾ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨਾਂ ਦੀ ਉਮਰ ਵੀ 85 ਸਾਲ ਦੀ ਹੋ ਚੁੱਕੀ ਸੀ । ਉਹ ਪਿਛਲੇ ਕਈ ਦਿਨਾਂ ਤੋਂ ਕਾਰਡੀਨੋਵਾ ਹਸਪਤਾਲ ਦੇ ਵਿੱਚ ਦਾਖਿਲ ਸਨ।
ਦੱਸ ਦਈਏ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦੀ ਮੌਤ ਦੀ ਖਬਰ ਦੇ ਨਾਲ ਪੂਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕਟੀ ਜਲੰਧਰ ਦੇ ਦਿਓਲ ਨਗਰ ਦੇ ਵਿੱਚ ਰਹਿੰਦੇ ਸਨ। ਮਾਸਟਰ ਸਲੀਮ ਦੇ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਨੇਤਾ ਹੰਸ ਰਾਜ ਹੰਸ ਮਾਸਟਰ ਅਲੀਂ ਦੇ ਘਰ ਪਹੁੰਚੇ ।

