ਜਲੰਧਰ -(ਮਨਦੀਪ ਕੌਰ )- ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਬਹੁਤ ਵੱਡਾ ਘਾਟਾ ਪੈ ਗਿਆ ਜਦੋਂ ਇੱਕ ਵੱਡਾ ਅਤੇ ਨਾਮੀ ਗੀਤਕਾਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਇਸ ਗੀਤਕਾਰ ਦਾ ਨਾਮ ਨਿੰਮਾ ਲੋਹਾਰਕਾ ਹੈ । ਇਸਦੀ ਉਮਰ 48 ਸਾਲ ਹੈ। ਨਿੰਮਾ ਲੋਹਾਰਕਾ ਨੇ ਆਪਣੇ ਪੂਰੇ ਜੀਵਨ ਦੇ ਵਿੱਚ 500 ਤੋਂ ਵੱਧ ਪ੍ਰਸਿੱਧ ਗਾਣੇ ਲਿਖੇ ਹਨ। ਇਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਅੰਮ੍ਰਿਤਸਰ ਪਿੰਡ ਲੋਹਾਰਕਾ ਦੇ ਵਿੱਚ ਕੀਤਾ ਜਾਵੇਗਾ।
ਇਸ ਗੀਤਕਾਰ ਦੇ ਕਈ ਗਾਣੇ ਗਾ ਕੇ ਕਈ ਵੱਡੇ ਸਿੰਗਰਾਂ ਨੇ ਆਪਣੇ ਪਹਿਚਾਨ ਬਣਾਈ ਹੈ। ਜਿਸ ਵਿੱਚ ਦਿਲਜੀਤ ਦੋਸ਼ਾਂਜ, ਇੰਦਰਜੀਤ ਨਿੱਕੂ, ਲਖਵਿੰਦਰ ਵਡਾਲੀ, ਕੁਲਵਿੰਦਰ ਬਿੱਲਾ, ਅਮਰਿੰਦਰ ਗਿੱਲ, ਹਰਭਜਨ ਸ਼ੇਰਾ, ਨਛੱਤਰ ਗਿੱਲ, ਤੇ ਕੁਲਵਿੰਦਰ ਢਿੱਲੋ ਵਰਗੇ ਨਾਮ ਸ਼ਾਮਿਲ ਹਨ। ਇਹਨਾਂ ਦੇ ਪ੍ਰਸਿੱਧ ਗਾਣਿਆਂ ਦੇ ਵਿੱਚ “ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ”, ਅਤੇ” ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ”ਸ਼ਾਮਿਲ ਹਨ। 2002 ਦੇ ਵਿੱਚ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹਨਾਂ ਦਾ ਗਾਣਾ “ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ”ਨਿੰਮਾ ਲੋਹਰਕਾ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਕੀਤਾ।

