ਅੰਮ੍ਰਿਤਸਰ -(ਮਨਦੀਪ ਕੌਰ)- ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਜੋਤ ਕੌਰ ਦੇ ਪਤੀ ਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਪੰਗਾ ਪੈ ਗਿਆ। ਸੜਕ ਉੱਤੇ ਹੀ ਵਿਧਾਇਕ ਅਤੇ ਪੁਲਿਸ ਵਿਚਾਲੇ ਬਹਿਸ ਬਸਈਆ ਹੋ ਗਿਆ। ਇਸ ਬਹਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਮਾਮਲਾ ਇੰਨਾ ਜਿਆਦਾ ਭੱਖ ਗਿਆ ਕਿ ਪੁਲਿਸ ਮੁਲਾਜ਼ਮਾਂ ਨੇ ਵਿਧਾਇਕਾਂ ਦੇ ਪਤੀ ਦੀ ਵੀਡੀਓ ਬਣਾ ਲਈ ਅਤੇ ਵਿਧਾਇਕਾ ਦੇ ਪਤੀ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾ ਲਈ। ਦੋਹਾਂ ਨੇ ਇੱਕ ਦੂਜੇ ਉੱਪਰ ਖੂਬ ਬਦਤਮੀਜ਼ੀ ਕਰਨ ਦੇ ਇਲਜ਼ਾਮ ਲਗਾਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਬਹਿਸ ਕਾਰ ਗਲਤ ਸਾਈਡ ਚਲਾਉਣ ਦੇ ਕਾਰਨ ਸ਼ੁਰੂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੜਕ ਉੱਤੇ ਭਾਰੀ ਜਾਮ ਲੱਗੇ ਹੋਣ ਕਰਕੇ ਪੁਲਿਸ ਸਾਰੇ ਜਾਮ ਨੂੰ ਸੁਚਾਰੂ ਬਣਾਉਣ ਲਈ ਲੱਗੀ ਹੋਈ ਸੀ। ਇਸ ਦੌਰਾਨ ਵਿਧਾਇਕਾਂ ਦੇ ਪਤੀ ਨੇ ਗਲਤ ਸਾਈਡ ਤੋਂ ਕਾਰ ਲੰਘਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੱਡੀ ਨੂੰ ਰੋਕਿਆ ਗਿਆ ਤਾਂ ਦੋਨਾਂ ਦੇ ਵਿੱਚ ਤਿੱਖੀ ਬਹਿਸ ਸ਼ੁਰੂ ਹੋ ਗਈ। ਨਾਲ ਹੀ ਸੜਕ ਦੇ ਵਿਚਾਲੇ ਪੁਲਿਸ ਅਤੇ ਵਿਧਾਇਕਾਂ ਦੇ ਪਤੀ ਨੇ ਇੱਕ ਦੂਜੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵਿਧਾਇਕਾਂ ਦੇ ਪਤੀ ਵੱਲੋਂ ਬਾਰ-ਬਾਰ ਆਪਣੀ ਪਤਨੀ ਦੇ ਐਮਐਲਏ ਹੋਣ ਦਾ ਜ਼ਿਕਰ ਕੀਤਾ ਗਿਆ । ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਐਮਐਲਏ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਨੂੰ ਵੀ ਕਾਨੂੰਨ ਤੋੜਨ ਦਾ ਹੱਕ ਨਹੀਂ ਹੈ।
ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਾਰ ਚਲਾਉਣ ਵਾਲਾ ਆਦਮੀ ਕਹਿ ਰਿਹਾ ਹੈ ਕਿ ਇਹ ਗੱਡੀ ਇੱਕ ਵਿਧਾਇਕ ਦੀ ਹੈ। ਕਾ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੱਲੋਂ ਜਵਾਬ ਦਿੱਤਾ ਗਿਆ ਕਿ ਜਿਸ ਇਨਸਾਨ ਦੀ ਵੀ ਇਹ ਕੱਢੀ ਹੈ ਉਸ ਨੂੰ ਇੱਥੇ ਬੁਲਾਓ ਅਤੇ ਉਸਨੂੰ ਕਹੋ ਕਿ ਆਪਣੀ ਗੱਡੀ ਛੁਡਵਾ ਕੇ ਲੈ ਜਾਵੇ । ਝਗੜੇ ਦੌਰਾਨ ਵਿਧਾਇਕ ਦੇ ਪਤੀ ਨੇ ਪੁਲਿਸ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ। ਜਦੋਂ ਕਿ ਪੁਲਿਸ ਨੇ ਵਿਧਾਇਕ ਦੇ ਪਤੀ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ। ਪੁਲਿਸ ਤੇ ਵਿਧਾਇਕ ਦੇ ਪਤੀ ਕਾਫ਼ੀ ਦੇਰ ਤੱਕ ਸੜਕ ‘ਤੇ ਹੰਗਾਮਾ ਕਰਦੇ ਰਹੇ। ਇਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਜਦੋਂ ਵਿਧਾਇਕ ਦੇ ਪਤੀ ਨੇ ਆਪਣਾ ਫੋਨ ਕੱਢਿਆ ਤਾਂ ਉਸ ਨੇ ਕਿਹਾ ਕਿ ਉਹ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰੇਗਾ।
ਇਸ ਦੇ ਨਾਲ ਹੀ ਪੁਲਿਸ ਨੇ ਡਰਾਈਵਰ ਦੁਆਰਾ ਕਾਰ ਚਲਾਏ ਜਾਣ ਦੀ ਵੀਡੀਓ ਵੀ ਬਣਾਈ। ਪੁਲਿਸ ਦਾ ਕਹਿਣਾ ਹੈ ਕਿ ਵਿਧਾਇਕ ਦਾ ਪਤੀ ਗਲਤ ਪਾਸੇ ਤੋਂ ਕਾਰ ਲੈ ਕੇ ਆਇਆ ਸੀ। ਦੂਜੇ ਪਾਸੇ ਵਿਧਾਇਕ ਦੇ ਪਤੀ ਜੋ ਕਾਰ ਚਲਾ ਰਿਹਾ ਸੀ, ਦਾ ਕਹਿਣਾ ਹੈ ਕਿ ਪਿੱਛੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਸੀ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਸੜਕ ‘ਤੇ ਕੋਈ ਟ੍ਰੈਫਿਕ ਜਾਮ ਨਹੀਂ ਸੀ। ਹੁਣ ਇਸ ਮਾਮਲੇ ਦੀ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ।