ਮਾਛੀਵਾੜਾ -(ਮਨਦੀਪ ਕੌਰ )- ਮਾਛੀਵਾੜਾ ਨੇੜੇ ਸਰਹੰਦ ਨਹਿਰ ਕਿਨਾਰੇ ਰਹਿੰਦੇ ਪਰਵਾਸੀ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੱਚਾ ਲਕਸ਼ ਕੁਮਾਰ ਅੱਜ ਦੁਪਹਿਰੇ ਸ਼ੱਕੀ ਹਾਲਤ ਦੇ ਵਿੱਚ ਗਾਇਬ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਕਸ਼ ਆਪਣੀ ਦਾਦੀ ਅਨੀਤਾ ਦੇਵੀ ਦੇ ਨਾਲ ਦੁਪਹਿਰ 12.30 ਵਜੇ ਨਾਲ ਦੀ ਦੁਕਾਨ ਤੋਂ ਕੁਝ ਸਮਾਨ ਲੈਣ ਗਿਆ ਸੀ।
ਅਨੀਤਾ ਦੇਵੀ ਨੇ ਲਕਸ਼ ਨੂੰ ਦੂਜੇ ਬੱਚਿਆਂ ਦੇ ਨਾਲ ਘਰ ਵਾਪਸ ਭੇਜ ਦਿੱਤਾ ਅਤੇ ਆਪ ਕੰਮ ਉੱਤੇ ਚਲੀ ਗਈ। ਪਰ ਜਦੋਂ ਕਾਫੀ ਦੇਰ ਲਕਸ਼ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਪਰਿਵਾਰ ਨੂੰ ਭਾਜਣਾ ਪੈ ਗਈਆਂ ਅਤੇ ਆਸ-ਪਾਸ ਦੇ ਇਲਾਕੇ ਖੰਗਾਲੇ ਪਰ ਲਕਸ਼ ਦਾ ਕੁਝ ਪਤਾ ਨਹੀਂ ਚੱਲਿਆ।
ਜਦੋਂ ਲਕਸ਼ ਕਿੱਥੋਂ ਵੀ ਨਹੀਂ ਮਿਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਮਾਛੀਵਾੜਾ ਪੁਲਿਸ ਸਟੇਸ਼ਨ ਦੇ ਵਿੱਚ ਸ਼ਕਾਇਤ ਦਰਜ ਕਰਾਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਹਰਵਿੰਦਰ ਸਿੰਘ ਸਰਹਿੰਦ ਨਹਿਰ ਕਿਨਾਰੇ ਮਜ਼ਦੂਰਾਂ ਵਿਕਾਸ ਸਾਹਨੀ ਦੇ ਘਰ ਅਤੇ ਦੁਕਾਨ ਦਾ ਜਾਇਜ਼ਾ ਲੈਣ ਪਹੁੰਚੇ। ਪੁਲਸ ਵਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਫਿਲਹਾਲ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।

