ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ।ਜਿੱਥੇ ਜਲੰਧਰ ਦੇ ਦਮੋਰੀਆਂ ਪੁੱਲ ਦੇ ਕੋਲ ਇੱਕ ਕਾਰ ਅਤੇ ਟਰੱਕ ਦੇ ਵਿੱਚ ਟੱਕਰ ਹੋ ਗਈ। ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇਸ ਹਾਦਸੇ ਤੋਂ ਬਾਅਦ ਕਾਰ ਚਾਲਕਾਂ ਨੇ ਟਰੱਕ ਚਾਲਕ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪੁਲਿਸ ਪਹੁੰਚ ਗਈ । ਪੁਲਿਸ ਦੇ ਮੌਕੇ ਉੱਤੇ ਪਹੁੰਚਣ ਉਪਰੰਤ ਕਾਰ ਚਾਲਕ ਯੁਵਕਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਨਸ਼ੇ ਦੇ ਵਿੱਚ ਹੋਣ ਦੇ ਇਲਜ਼ਾਮ ਲਗਾਏ ਗਏ ਅਤੇ ਇਹਨਾਂ ਮੁਲਾਜ਼ਮਾਂ ਦਾ ਮੁੱਲਾਜਾ ਕਰਾਉਣ ਦੀ ਗੱਲ ਵੀ ਕੀਤੀ ਗਈ। ਅਤੇ ਮੌਕੇ ਉੱਤੇ ਪੁਲਿਸ ਦੇ ਨਾਲ ਹੀ ਉਲਝ ਗਏ।
ਮੌਕੇ ਉੱਤੇ ਪਹੁੰਚੇ ਪੁਲਿਸ ਕਰਮੀਆਂ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਕਾਰਵਾਈ ਦਾ ਭਰੋਸਾ ਦਿਲਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਅਨੂ ਨਿਵਾਸੀ ਘਾਹ ਮੰਡੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਾਰ ਦੇ ਵਿੱਚ ਬੈਠ ਕੇ ਸਟੇਸ਼ਨ ਵੱਲ ਜਾ ਰਹੀ ਸੀ। ਉਸ ਦੌਰਾਨ ਦਮੋਰੀਆ ਭਲ ਫਲਾਈ ਓਵਰ ਵੱਲੋਂ ਇੱਕ ਟਰੱਕ ਚਾਲਕ ਆਪਣਾ ਟਰੱਕ ਬੈਕ ਕਰ ਰਿਹਾ ਸੀ। ਇਸੇ ਦੌਰਾਨ ਉਹ ਟਰੱਕ ਦੀ ਟੱਕਰ ਕਾਰ ਦੇ ਨਾਲ ਹੋ ਗਈ। ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਕਾਰ ਦੇ ਵਿੱਚ ਬੈਠੇ ਨੌਜਵਾਨਾਂ ਦੇ ਵੱਲੋਂ ਟਰੱਕ ਚਾਲਕ ਦੀ ਚੰਗੀ ਤਰ੍ਹਾ ਕੁੱਟਮਾਰ ਕੀਤੀ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਤਿਨ ਤੇ ਮੁਲਾਜ਼ਮ ਮੌਕੇ ਉੱਤੇ ਪਹੁੰਚੇ। ਕਾਰ ਵਿੱਚ ਬੈਠੇ ਨੌਜਵਾਨਾਂ ਵੱਲੋਂ ਉਲਟਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਹੀ ਇਲਜ਼ਾਮ ਲਗਾਏ ਗਏ ਕਿ ਉਹ ਨਸ਼ੇ ਦੇ ਵਿੱਚ ਹਨ ਅਤੇ ਉਨਾਂ ਦਾ ਮੁਲਾਜਾ ਕਰਾਉਣ ਦੀ ਗੱਲ ਆਖੀ ਗਈ। ਪਰ ਮੌਕੇ ਤੇ ਮੌਜੂਦ ਏਸੀਪੀ ਸੰਜੇ ਸਿੰਘ ਮੇ ਸਥਿਤੀ ਨੂੰ ਦੇਖਦੇ ਹੋਏ ਮਾਹੌਲ ਸ਼ਾਂਤ ਕਰਵਾਇਆ ਅਤੇ ਕਾਰਵਾਈ ਕਰਨ ਦਾ ਅਸ਼ਵਾਸਨ ਦਿੱਤਾ। ਜਦੋਂ ਕਿਸੇ ਵੀ ਸੰਜੇ ਸਿੰਘ ਕੋਲੋਂ ਮੁਲਾਜ਼ਮਾਂ ਦੇ ਨਸ਼ੇ ਦੇ ਵਿੱਚ ਹੋਣ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਪਰਿਵਾਰ ਜਿਆਦਾ ਗੁੱਸੇ ਦੇ ਵਿੱਚ ਹੈ ਇਸ ਲਈ ਅਜਿਹੇ ਇਲਜ਼ਾਮ ਲਗਾ ਰਿਹਾ ਹੈ। ਬਾਕੀ ਪੁਲਿਸ ਨੇ ਘਟਨਾ ਸਥਲ ਤੇ ਖੜੇ ਟਰੱਕ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ।

