ਲੁਧਿਆਣਾ -(ਮਨਦੀਪ ਕੌਰ )- ਬੀਤੀ ਦੇਰ ਰਾਤ ਦਾ ਖੌਫਨਾਕ ਮੰਜਰ ਇਸ ਸਮੇਂ ਲੁਧਿਆਣਾ ਤੋਂ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਵਰਨਾ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ 5 ਲੋਕ ਸਵਾਰ ਸਨ। ਜੇ ਇਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।। ਜਿਨਾਂ ਦੇ ਵਿੱਚ 2 ਨਾਬਲਿਕ ਲੜਕੀਆਂ ਅਤੇ ਤਿੰਨ ਨੌਜਵਾਨ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਅੱਗੇ ਬੈਠੇ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਹਾਦਸੇ ਨੂੰ ਦੇਖਦੇ ਹੋਏ ਲੋਕਾਂ ਦੁਆਰਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾ ਦੀਆਂ ਲਾਸ਼ਾਂ ਦੇ ਟੁਕੜੇ ਬੋਰੀਆਂ ਦੇ ਵਿੱਚ ਭਰ ਕੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਏ। ਇਹਨਾਂ ਦੀ ਹਜੇ ਤੱਕ ਪਹਿਚਾਣ ਨਹੀਂ ਹੋ ਪਾਈ ਹੈ। ਦੱਸ ਦਈਏ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਕਈ ਲਾਸ਼ਾਂ ਦਾ ਅਜਿਹਾ ਹਾਲ ਸੀ ਕਿ ਕਿਸੇ ਦੀ ਤਾਂ ਧੜ ਦੇ ਨਾਲੋਂ ਗਰਦਨ ਹੀ ਅਲਗ ਹੋ ਚੁੱਕੀ ਸੀ
ਜਾਣਕਾਰੀ ਦੇ ਮੁਤਾਬਿਕ ਵਰਨਾ ਗੱਡੀ ਨੰਬਰ PB 10 DH 4619 ਸਾਊਥ ਸਿਟੀ ਤੋਂ ਲਾਡੋਵਾਲ ਜਾ ਰਹੀ ਸੀ । ਗੱਡੀ ਦਾ ਸੰਤੁਲਨ ਵਿਗੜਨ ਦੇ ਕਾਰਨ ਗੱਡੀ ਡਿਵਾਈਡਰ ਦੇ ਨਾਲ ਜਾ ਟਕਰਾਈ। ਇਸ ਹਾਦਸੇ ਦੇ ਵਿੱਚ ਇੱਕ ਨਾਬਾਲਿਗ ਲੜਕੀ ਦਾ ਸਿਰ ਉਸਦੇ ਧੜ ਦੇ ਨਾਲੋਂ ਹੀ ਅਲਗ ਹੋ ਗਿਆ। ਉਸ ਤੋਂ ਇਲਾਵਾ ਇੱਕ ਲੜਕੇ ਦਾ ਧੜ ਹੀ ਦੋ ਹਿੱਸਿਆਂ ਦੇ ਵਿੱਚ ਕੱਟਿਆ ਗਿਆ। ਅਤੇ ਦੂਸਰੇ ਲੜਕੇ ਦੇ ਹੱਥ ਕੱਟੇ ਗਏ। ਇਸ ਘਟਨਾ ਤੋਂ ਬਾਅਦ ASI ਕਸ਼ਮੀਰ ਸਿੰਘ ਮੌਕੇ ਤੇ ਪਹੁੰਚੇ ਅਤੇ ਮ੍ਰਿਤਕਾ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਬੋਰੀਆਂ ਦੇ ਵਿੱਚ ਭਰ ਕੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ। ਮ੍ਰਿਤਿਕਾ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਅੱਜ ਕੀਤੀ ਜਾਵੇਗੀ।

