ਕਪੂਰਥਲਾ -(ਮਨਦੀਪ ਕੌਰ )- ਕਪੂਰਥਲਾ ਦੇ ਕੋਲ ਪੈਂਦੇ ਪਿੰਡ ਧੁਆਂਖੇ ਵਿੱਚ ਅੱਜ ਸਵੇਰੇ ਇੱਕ ਗੱਦਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਪਰ ਅੱਗ ਇਨੀ ਭਿਆਨਕ ਸੀ ਕਿ ਇਸ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਸਾਰੇ ਪਾਸੇ ਕਾਲਾ ਧੂਆਂ ਹੀ ਧੂਆਂ ਹੋ ਗਿਆ।
ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੋਕੇ ਉੱਤੇ ਪਹੁੰਚ ਗਈਆਂ। ਅਤੇ ਅੱਗ ਬੁਝਾਉਣ ਵਿੱਚ ਲੱਗ ਗਈਆਂ। ਅੱਗ ਨੂੰ ਦੇਖਦੇ ਹੋਏ ਦਮਕਲ ਵਿਭਾਗ ਦੀ ਟੀਮ ਨੂੰ ਬਾਕੀ ਦੀਆਂ ਗੱਡੀਆਂ ਜਲੰਧਰ ਤੋਂ ਮੰਗਵਾਣੀਆਂ ਪਈਆਂ। ਘਟਨਾ ਦੇ ਦੌਰਾਨ ਹਜੇ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਪਰ ਇਸ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦੇ ਨਾਲ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ।

