ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਬੱਸ ਸਟੈਂਡ ਤੋਂ ਆ ਰਹੀ ਹੈ ਜਿੱਥੇ ਇੱਕ ਬੱਸ ਅਤੇ ਕਾਰ ਦੀ ਆਹਮਣੇ-ਸਾਹਮਣੇ ਟੱਕਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨ ਗਈ। ਚਸ਼ਮਦੀਦਾ ਦਾ ਕਹਿਣਾ ਹੈ ਕਿ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ। ਬਸ ਸਿੱਧੀ ਸਾਈਡ ਤੋਂ ਆ ਰਹੀ ਸੀ ਇਸ ਲਈ ਕਾਰ ਦੇ ਵਿੱਚ ਭਿਆਨਕ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸਨ ਜੋ ਕਿ ਬੁਰੀ ਤਰਹਾਂ ਜ਼ਖਮੀ ਹੋ ਗਏ ।ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।।
ਸੂਤਰਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਰੋਂਗ ਸਾਈਡ ਤੋਂ ਆ ਰਿਹਾ ਸੀ। ਦੂਜੀ ਸਾਈਡ ਤੋਂ ਬੱਸ ਆ ਰਹੀ ਸੀ ਜਿਸਦੇ ਕਾਰਨ ਕਾਰ ਦੀ ਤੇ ਬੱਸ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬਸ ਸਟੈਂਡ ਦੇ ਕੋਲ ਲੰਬਾ ਟਰੈਫਿਕ ਜਾਮ ਹੋ ਗਿਆ। ਹਾਦਸੇ ਤੋਂ ਬਾਅਦ ਥਾਣਾ ਛੇ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ। ਪੁਲਿਸ ਦੁਆਰਾ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

