ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਚੋਗਿਟੀ ਬਾਈਪਾਸ ਫਲਾਈ ਓਵਰ ਦੇ ਕੋਲ ਇੱਕ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਨੈਸ਼ਨਲ ਹਾਈਵੇ ਉੱਤੇ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਛੱਡ ਕੇ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਬਾਇਕ ਸਵਾਰ ਟਰੱਕ ਦੇ ਥੱਲੇ ਪਿਆ ਹੋਇਆ ਸੀ ਅਤੇ ਉਸ ਦੀਆਂ ਦੋਨੇ ਲੱਤਾਂ ਡੈਮੇਜ ਹੋ ਚੁੱਕੀਆਂ ਸਨ।
ਹਾਦਸਾ ਇਨਾ ਭਿਆਨਕ ਸੀ ਕਿ ਮ੍ਰਿਤਕ ਦੀ ਚਰਬੀ ਤੱਕ ਬਾਹਰ ਆ ਗਈ ਹੋਈ ਸੀ ਜਿਸਦੇ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਉੱਤੇ ਪਹੁੰਚ ਕੇ ਜ਼ਖਮੀ ਮੋਟਰਸਾਈਕਲ ਸਵਾਰ ਨੂੰ ਜੋਹਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਇਕ ਸਵਾਰ ਦੀ ਜੇਬ ਵਿੱਚੋਂ ਪੁਲਿਸ ਨੇ ਫੋਨ ਬਰਾਮਦ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਹੈ ਜਿਸ ਦੇ ਕੁਝ ਦੇਰ ਬਾਅਦ ਹੀ ਉਸ ਦੇ ਪਰਿਵਾਰਕ ਮੈਂਬਰ ਮੌਕੇ ਉੱਤੇ ਪਹੁੰਚ ਗਏ।
ਉੱਥੇ ਹੀ ਟੈਂਕਰ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਆਰਮੀ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਉਹਨਾਂ ਨੇ ਦੱਸਿਆ ਕਿ ਬਾਈਕ ਸਵਾਰ ਆਰਮੀ ਦੀ ਗੱਡੀ ਨੂੰ ਪਾਸ ਕਰ ਰਿਹਾ ਸੀ ਇਸ ਦੌਰਾਨ ਇਹ ਹਾਦਸਾ ਹੋ ਗਿਆ ਹਾਦਸੇ ਵਿੱਚ ਉਸਦੀ ਮੋਟਰਸਾਈਕਲ ਉਹਨਾਂ ਦੇ ਟਰੱਕ ਦੇ ਥੱਲੇ ਆ ਗਈ। ਚਾਲਕ ਅੰਮ੍ਰਿਤਸਰ ਮਿਲ ਵਿੱਚ ਜਾ ਰਹੇ ਸਨ ਦੂਜੀ ਤਰਫ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਚਾਲਕ ਦੀਆਂ ਦੋਨੋਂ ਲੱਤਾਂ ਡੈਮੇਜ ਹੋ ਚੁੱਕੀਆਂ ਹਨ ਪਰ ਵਿਅਕਤੀ ਅਜੇ ਤੱਕ ਜਿਦਾ ਹੈ ।

