ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚੋਂ ਦੇਰ ਰਾਤ ਬਹੁਤ ਹੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ । ਦੇਰ ਰਾਤ ਕਪੂਰਥਲਾ ਚੌਂਕ ਦੇ ਵਿੱਚ ਇੱਕ ਟਰਾਲੇ ਵਲੋ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਗਈ । ਹਾਦਸਾ ਏਨਾ ਭਿਆਨਕ ਸੀ। ਕੇ ਗੱਡੀ ਦੇ ਦੋਵੇਂ ਏਅਰ ਬੈਗ ਤੱਕ ਖੁਲ ਗਏ । ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਅੰਬਰ ਢਾਬੇ ਤੋਂ ਰੋਟੀ ਖਾ ਕੇ ਘਰ ਵਾਪਿਸ ਜਾ ਰਹੇ ਸਨ। ਐਨੇ ਨੂੰ ਇਕ ਟਰਾਲਾ ਜੌ ਕੇ ਰੋਂਗ ਸਾਈਡ ਆ ਰਿਹਾ ਸੀ । ਉਸ ਨੇ ਸਾਡੀ ਗੱਡੀ ਨਾਲ ਟੱਕਰ ਮਾਰ ਦਿੱਤੀ। ਪੀੜਿਤ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਗੱਡੀ ਵਿਚ ਦੋ ਗਰਭਵਤੀ ਔਰਤਾਂ ਸਵਾਰ ਸਨ ।
ਦੱਸਿਆ ਜਾ ਰਿਹਾ ਹੈ ਕੇ ਟਰਾਲੇ ਉੱਤੇ ਕੋਈ ਵੀ ਲਾਈਟ ਨਹੀਂ ਚੱਲ ਰਹੀ ਸੀ। ਜਿਸ ਕਾਰਨ ਓਹਨਾ ਨੂ ਟਰਾਲਾ ਨਹੀਂ ਦਿਖਾਇਆ । ਅਤੇ ਐਸੀ ਕਾਰਨ ਇਹ ਹਾਦਸਾ ਵਪਾਰ ਗਿਆ । ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ । ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਸਥਲ ਦਾ ਜਯਾਜਾ ਲਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ । ਪਰਿਵਾਰ ਨੇ ਕਿਹਾ ਅਸੀ ਸਿਰਫ ਇਹੀ ਚਾਹੁੰਦੇ ਹਨ ਕੇ ਇਹ ਟਰਾਲਾ ਚਾਲਕ ਜਲਦੀ ਤੋ ਜਲਦੀ ਫੜਿਆ ਜਾਵੇ।

