ਚੰਡੀਗੜ੍ਹ -(ਮਨਦੀਪ ਕੌਰ )- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਦਿਨੋ ਦਿਨ ਭੱਖਦਾ ਹੀ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਕੇਂਦਰ ਸਰਕਾਰ ਆਪਣਾ ਹੱਕ ਜਤਾਉਣਾ ਚਾਹੁੰਦੀ ਹੈ ਜਿਸ ਦੇ ਕਾਰਨ ਵਿਦਿਆਰਥੀਆਂ ਦੇ ਵਿੱਚ ਲਗਾਤਾਰ ਰੋਸ਼ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਵਿਦਿਆਰਥੀਆਂ ਵੱਲੋਂ 10 ਤਰੀਕ ਦੀ ਯੂਨੀਵਰਸਿਟੀ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਚਲਦੇ ਚੰਡੀਗੜ੍ਹ ਪੁਲਿਸ ਵੱਲੋਂ ਅੱਜ ਤੜਕੇ ਤੋਂ ਹੀ ਯੂਨੀਵਰਸਿਟੀ ਦੇ ਬਾਹਰ ਬੈਰੀਗੇਟਿੰਗ ਕੀਤੀ ਗਈ ਸੀ।
ਜਿਸ ਦੇ ਕਾਰਨ ਬਾਹਰਲੇ ਲੋਕਾਂ ਨੂੰ ਬਿਨਾਂ ਆਈਡੀ ਕਾਰਡ ਦੇ ਯੂਨੀਵਰਸਿਟੀ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਵਿਦਿਆਰਥੀਆਂ ਦੇ ਵਿੱਚ ਇਸ ਗੱਲ ਦਾ ਵੀ ਤਗੜਾ ਰੋਸ਼ ਪਾਇਆ ਜਾ ਰਿਹਾ ਹੈ । ਦੱਸ ਦਈਏ ਇੱਕ 86 ਸਾਲਾਂ ਦੀ ਬਜ਼ੁਰਗ ਮੇਲਾ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ ਦੇ ਲਈ ਯੂਨੀਵਰਸਟੀ ਦੇ ਵਿੱਚ ਪਹੁੰਚੀ ਤਾਂ ਪੁਲਿਸ ਵੱਲੋਂ ਉਸ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਅਤੇ ਉਸਨੂੰ ਯੂਨੀਵਰਸਿਟੀ ਦੇ ਗੇਟ ਤੋਂ ਹੀ ਵਾਪਸ ਭੇਜਿਆ ਗਿਆ ਜਦੋਂ ਉਸ ਬਜ਼ੁਰਗ ਮੇਲਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ 1954- 55 ਦੇ ਵਿੱਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜ੍ਹ ਕੇ ਗਈ ਹੈ। ਅੱਜ ਉਹ ਆਪਣੇ ਯੂਨੀਵਰਸਿਟੀ ਨੂੰ ਅੰਦਰੋਂ ਦੇਖਣਾ ਚਾਹੁੰਦੀ ਹੈ ਲੇਕਿਨ ਪੁਲਿਸ ਵਾਲਿਆਂ ਵੱਲੋਂ ਉਸਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲ ਰਹੀ। ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਬਜ਼ੁਰਗ ਮਹਿਲਾ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਤਾਂ ਵਿਦਿਆਰਥੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਇਹ ਪ੍ਰਦਰਸ਼ਨ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਕਰ ਰਹੇ ਸਨ ਲੇਕਿਨ ਪੁਲਿਸ ਵਾਲਿਆਂ ਵੱਲੋਂ ਅਜਿਹਾ ਵਰਤਾਵ ਕੀਤਾ ਜਾ ਰਿਹਾ ਹੈ ਕਿ ਜਿਵੇਂ ਕਿ ਉਹਨਾਂ ਨੇ ਕਿਸੇ ਜਾਨਵਰ ਨੂੰ ਤਾੜਿਆ ਹੋਵੇ। ਅਤੇ ਅੱਜ ਸਵੇਰ ਤੋਂ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਕੋਈ ਵੀ ਗਲਤ ਢੰਗ ਦਾ ਵਰਤਾਵ ਨਹੀਂ ਕੀਤਾ ਜਾ ਰਿਹਾ।
ਉਥੇ ਹੀ ਗੇੜ ਨੰਬਰ 2 ਤੇ ਪਹੁੰਚੀ ਵਿਦਿਆਰਥਨ ਨੂੰ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਜਦੋਂ ਪੁਲਿਸ ਵਾਲਿਆਂ ਨੇ ਉਸ ਨੂੰ ਕਿਹਾ ਕਿ ਆਪਣਾ ਆਈਡੀ ਕਾਰਡ ਦਿਖਾ ਕੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਦਾਖਿਲ ਹੋ ਸਕਦੇ ਹੋ ਵਿਦਿਆਰਥਣ ਵੱਲੋਂ ਆਪਣਾ ਪਹਿਚਾਣ ਪੱਤਰ ਦਿਖਾਇਆ ਗਿਆ ਲੇਕਿਨ ਪੁਲਿਸ ਵਾਲਿਆਂ ਵੱਲੋਂ ਉਸਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਦੱਸ ਦਈਏ ਅੱਜ ਸਵੇਰ ਤੋਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਫੋਰਸ ਤੈਨਾਤ ਕੀਤੀ ਗਈ ਹੈ ਤਾਂ ਜੋ ਬਾਹਰੋਂ ਪ੍ਰਦਰਸ਼ਨ ਕਰਨ ਲਈ ਆਉਣ ਵਾਲੀਆਂ ਜਥੇਬੰਦੀਆਂ ਲੋਕਾਂ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਇਹ ਪ੍ਰਦਰਸ਼ਨ ਨੂੰ ਇੱਥੇ ਹੀ ਰੋਕਿਆ ਜਾ ਸਕੇ। ਸਾਫ ਸਾਫ ਦੇਖਣ ਨੂੰ ਇਹ ਚੀਜ਼ ਮਿਲਦੀ ਹੈ ਕਿ ਕੇਂਦਰ ਸਰਕਾਰ ਕਿਸੇ ਵੀ ਤਰਹਾਂ ਯੂਨੀਵਰਸਿਟੀ ਉੱਤੇ ਆਪਣਾ ਹੱਕ ਮਾਰਨਾ ਚਾਹੁੰਦੀ ਹੈ ਉਹ ਚਾਹੁੰਦੀ ਹੈ ਕਿ ਜੋ ਪੰਜਾਬ ਦੀ ਪਹਿਚਾਣ ਹੈ ,ਉਹ ਪੰਜਾਬ ਦੀ ਪਹਿਚਾਣ ਨਾ ਰਹੇ।

