ਨਾਭਾ -(ਮਨਦੀਪ ਕੌਰ)- ਨਾਭਾ ਦੇ ਵਿੱਚ ਸਥਿਤ ਪਿੰਡ ਮੈਹਸ ਵਿੱਚ ਪੈਂਦੀ ਸਮਸ਼ੇਰ ਭਾਰਤ ਗੈਸ ਏਜੰਸੀ ਦੇ ਵਿੱਚ ਅਚਾਨਕ ਇੱਕ ਧਮਾਕਾ ਹਨ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੈਸ ਏਜੰਸੀ ਦੇ ਨਾਲ ਲੱਗਦੇ ਕਮਰੇ ਦੇ ਵਿੱਚ ਸਟੋਰ ਕੀਤੇ ਸਲੰਡਰ ਦੇ ਵਿੱਚੋਂ ਇੱਕ ਨੂੰ ਅਚਾਨਕ ਅੱਗ ਲੱਗ ਗਈ। ਜਿਸ ਦੇ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਕਮਰੇ ਦੀ ਪੂਰੀ ਛੱਤ ਥੱਲੇ ਡਿੱਗ ਗਈ। ਕੱਲ ਦਾ ਜ਼ੋਰਦਾਰ ਸੀ ਕੇਸ ਸਿਲੰਡਰ ਦੇ ਟੁਕੜੇ ਟੁਕੜੇ ਹੋ ਗਏ ਅਤੇ ਇਹ ਟੁਕੜੇ ਦੂਰ ਦੂਰ ਤੱਕ ਦੇਖੇ ਜਾ ਸਕਦੇ ਸਨ । ਜੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਤੁਰੰਤ ਦਮਕਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ।
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਸਮੇਂ ਉਸ ਕਮਰੇ ਦੇ ਵਿੱਚ ਚਾਰ ਮਜ਼ਦੂਰ ਕੰਮ ਕਰ ਰਹੇ ਸਨ ਜੋ ਛਤ ਡਿੱਗਣ ਦੇ ਨਾਲ ਹੇਠਾਂ ਹੀ ਦੱਬ ਗਏ। ਇਸ ਦੇ ਨਾਲ ਲੱਗਦੇ ਕਮਰੇ ਦੇ ਵਿੱਚ ਦਰਜਨਾਂ ਸਿਲੰਡਰ ਸਟੋਰ ਕੀਤੇ ਗਏ ਸਨ ਅਗਰ ਅੱਗ ਉੱਥੇ ਪਹੁੰਚ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਦਮਕਲ ਵਿਭਾਗ ਦੀ ਟੀਮ ਨੇ ਸਮੇਂ ਰਹਿੰਦਿਆਂ ਸਥਿਤੀ ਉੱਤੇ ਕਾਬੂ ਪਾ ਲਿਆ। ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਸੂਚਨਾ ਦੇ ਮੁਤਾਬਿਕ ਇਸ ਘਟਨਾ ਦੇ ਵਿੱਚ ਚਾਰ ਲੋਕ ਬੁਰੀ ਤਰਹਾਂ ਝੁਲਸ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਥੇ ਮੌਜੂਦ ਲੋਕਾਂ ਅਤੇ ਦਮਕਲ ਵਿਭਾਗ ਦੀ ਟੀਮ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਧਮਾਕਾ ਬਹੁਤ ਹੀ ਜ਼ੋਰਦਾਰ ਸੀ ਅਤੇ ਫਟੇ ਹੋਏ ਸਿਲੰਡਰ ਦੇ ਟੁਕੜੇ ਦੂਰ ਦੂਰ ਤੱਕ ਦੇਖੇ ਜਾ ਸਕਦੇ ਸਨ । ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਝੁਲਸ ਚੁੱਕੇ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਦਾ ਇਲਾਜ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਦ ਕ ਦੋ ਦੀ ਹਾਲਤ ਜਿਆਦਾ ਗੰਭੀਰ ਹੋਣ ਦੇ ਕਾਰਨ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਉੱਥੇ ਮੌਜੂਦ ਚਸ਼ਮ ਦੀਦਾ ਦਾ ਕਹਿਣਾ ਹੈ ਕਿ ਅਚਾਨਕ ਅੰਦਰ ਕਮਰੇ ਦੇ ਵਿੱਚ ਪਏ ਸਿਲੰਡਰ ਨੂੰ ਅੱਗ ਲੱਗ ਗਈ ਲੇਕਿਨ ਅੱਗ ਦੇ ਲੱਗਣ ਦਾ ਹਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੀੜਿਤ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ । ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਕੇ ਆਪਣੇ ਪਰਿਜਨਾ ਦਾ ਹਾਲਚਾਲ ਪੁੱਛ ਰਹੇ ਹਨ।

