ਦਿੱਲ੍ਹੀ -(ਮਨਦੀਪ ਕੌਰ )- ਦਿੱਲ੍ਹੀ ਦੇ ਵਸੰਤ ਕੁੰਜ ਖੇਤਰ ਵਿਚ ਤੇ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਐਮਬੀਅਨਸ ਮਾਲ ਦੇ ਸਾਹਮਣੇ ਇੱਕ ਮਰਸੀਡੀਜ਼ ਗੱਡੀ ਦੇ ਵੱਲੋਂ ਫੁੱਟ ਪਾਥ ਉੱਤੇ ਸੁੱਤੇ ਤਿੰਨ ਵਿਅਕਤੀਆਂ ਨੂੰ ਬੁਰੀ ਤਰਹਾਂ ਕੁਚਲ ਦਿੱਤਾ। ਜਿਸ ਕਾਰਨ ਉਹਨਾਂ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ । ਪੁਲਿਸ ਵੱਲੋਂ ਮੌਕੇ ਤੇ ਡਰਾਈਵਰ ਨੂੰ ਕਾਬੂ ਦੇ ਵਿੱਚ ਕਰ ਲਿਆ ਗਿਆ।
ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਤੜਕ ਸਵੇਰ 2 ਵਜੇ ਦੇ ਕਰੀਬ ਬਸੰਤ ਕੁੰਜ ਵਾਪਰਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਚਾਲਕ ਬਹੁਤ ਤੇਜ਼ ਸੀ। ਜਿਸ ਕਾਰਨ ਡਰਾਈਵਰ ਦਾ ਕੰਟਰੋਲ ਗੱਡੀ ਤੋਂ ਹਟ ਗਿਆ ਅਤੇ ਉਸ ਨੇ ਗੱਡੀ ਫੁੱਟ ਪਾਤ ਉੱਤੇ ਚੜਾ ਦਿੱਤੀ। ਫੁੱਟਪਾਥ ਤੇ ਸੁੱਤੇ ਤਿੰਨ ਲੋਕ ਇਸ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਤੁਰੰਤ ਪਹੁੰਚ ਗਈ। ਅਤੇ ਮਰਸੀਡੀਜ਼ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਵੱਲੋਂ ਪੁੱਛ ਕਿਛ ਜਾਰੀ ਹੈ। ਪੁਲਿਸ ਦੇ ਅਨੁਸਾਰ ਇਹ ਗੱਡੀ ਹਿਮਾਚਲ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੀ ਹੈ । ਸਾਰੇ ਜਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਮੁਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਬਾਕੀ ਪੁਲਿਸ ਅੱਗੇ ਜਾਂਚ ਕਰ ਰਹੀ ਹੈ ਕਿ ਹਾਦਸੇ ਦੇ ਸਮੇਂ ਗੱਡੀ ਕਿੰਨੀ ਰਫਤਾਰ ਦੇ ਵਿੱਚ ਸੀ ਅਤੇ ਕਿਤੇ ਡਰਾਈਵਰ ਵੱਲੋਂ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਤਾਂ ਨਹੀਂ ਕੀਤਾ ਗਿਆ ਸੀ।

